ਤੌਬਾ ਤੌਬਾ ਵੇਖ ਨੀ ਸਕਦਾ ..
ਕੋਈ ਤੇਰਾ ਜਲਾਲ ..
ਏਸੇ ਲਈ ਤਾਂ ਤੇਰੇ ਲਸ਼ਕਰ ..
ਤੈਨੂੰ ਦੇਣ ਜਲਾਲ ..
ਜਲਾਲ .. ਜਲਾਲ (੨)
੧. ਨੂਰੀ ਮੁੱਖੜੇ ਉੱਤੇ ਝਾਤੀ ਪੈਂਦੀ ਨਹੀਂ ..
ਅੱਖ ਵੀ ਤੈਨੂੰ ਵੇਖਣ ਬਾਝੋਂ ਰਹਿੰਦੀ ਨਹੀਂ ..
ਨੂਰ ਦਾ ਪਰਦਾ ਖੋਲੇ ਕਿਹੜਾ ..
ਕਿਹੜਾ ਕਰੇ ਸਵਾਲ ..
ਜਲਾਲ .. ਜਲਾਲ (੨)
੨. ਤੇਰੀ ਸ਼ੁਕਰਗੁਜ਼ਾਰੀ ਸਾਰੇ ਕਰਦੇ ਨੇ ..
ਤੇਰੇ ਲਸ਼ਕਰ ਤੇਰੀ ਹਾਮੀ ਭਰਦੇ ਨੇ ..
ਤੈਨੂੰ ਸਜਦਾ ਕਰੇ ਨਾ ਜਿਹੜਾ ..
ਇਵੇਂ ਕਿਹਦੀ ਮਜਾਲ ..
ਜਲਾਲ .. ਜਲਾਲ (੨)
੩. ਪਿਆਰ ਤੇਰੇ ਦੀਆਂ ਛਾਵਾਂ ਥੱਲੇ ਰਹਿਣਾ ਏ ..
ਅਸੀਂ ਮੁਬਾਰਕ ਯਿਸ਼ੂ ਨਾਂ ਨੂੰ ਕਹਿਣਾ ਏ ..
ਡੁੱਬਿਆ ਰਹਾਂਗਾ ਹੁਣ ਮੈਂ ਯਿਸ਼ੂ ..
ਤੇਰੇ ਵਿੱਚ ਜਲਾਲ ..
ਜਲਾਲ .. ਜਲਾਲ (੨)