ਆਇਆ 25 ਦਿਸੰਬਰ ਜੀ .. ਰੋਸ਼ਨ ਹੋਇਆ ਅੰਬਰ ਜੀ ..
ਯਿਸ਼ੂ ਹੈ ਮਹਾਨ ਗਾਵਾਂ ਹਮਦ ਸਨਾ ..
ਬੱਲੇ ਗਾਵਾਂ ਹਮਦ ਸਨਾ .. ਸ਼ਾਵਾ ਗਾਵਾਂ ਹਮਦ ਸਨਾ ..
੧. ਮਰਿਯਮ ਦਰਸ਼ਨ ਪਾਇਆ ਹੈ .. ਪਾਇਆ ਹੈ ..
ਫਿਰ ਦੂਤਾਂ ਗੱਲ ਸੁਣਾਈ .. ਓਦਾ ਯਿਸ਼ੂ ਨਾਮ ਰਖਾਈ ..
ਸਭ ਨੂੰ ਦੇਵੇਗਾ ਰਿਹਾਈ .. ਗਾਵਾਂ ਹਮਦ ਸਨਾ ..
ਸਭ ਨੂੰ ਦੇਵੇਗਾ ਰਿਹਾਈ .. ਗਾਵਾਂ ਹਮਦ ਸਨਾ ..
ਬੱਲੇ ਗਾਵਾਂ ਹਮਦ ਸਨਾ .. ਸ਼ਾਵਾ ਗਾਵਾਂ ਹਮਦ ਸਨਾ ..
੨. ਤਾਰੇ ਰਾਹ ਦਿਖਲਾਇਆ ਹੈ .. ਦਿਖਲਾਇਆ ਹੈ ..
ਵੇਖੋ ਤਿੰਨ ਮਜੂਸੀ ਆਏ .. ਸੋਨਾ ਮੁਰ ਲੋਬਾਨ ਲਿਆਏ ..
ਦਰਸ਼ਨ ਸ਼ਾਫ਼ੀ ਦਾ ਹੈ ਪਾਏ .. ਗਾਵਾਂ ਹਮਦ ਸਨਾ ..
ਬੱਲੇ ਗਾਵਾਂ ਹਮਦ ਸਨਾ .. ਸ਼ਾਵਾ ਗਾਵਾਂ ਹਮਦ ਸਨਾ ..
੩. ਯਿਸ਼ੂ ਜੱਗ ਤੇ ਆਇਆ ਹੈ .. ਆਇਆ ਹੈ ..
ਓਹਨੇ ਦਿੱਤੀਆਂ ਸ਼ਿਫ਼ਾਵਾਂ ਸਭ ਨੂੰ .. ਨਾਲੇ ਗਲ ਨਾਲ ਲਾਇਆ ਸਭ ਨੂੰ ..
ਕਰਦਾ ਪਿਆਰ ਹੈ ਸਾਰੇ ਜੱਗ ਨੂੰ .. ਗਾਵਾਂ ਹਮਦ ਸਨਾ ..
ਬੱਲੇ ਗਾਵਾਂ ਹਮਦ ਸਨਾ .. ਸ਼ਾਵਾ ਗਾਵਾਂ ਹਮਦ ਸਨਾ ..
੪. ਕਿੰਨ੍ਹੀ ਸੋਹਣੀ ਘੜੀ ਆਈ ਏ .. ਕਿੰਨ੍ਹੀ ਸੋਹਣੀ ਘੜੀ ਆਈ ਏ ..
ਮਿਲ ਗਈ ਨਜ਼ਾਤ ਸਭ ਨੂੰ ਸਾਰੇ ਦਿੰਦੇ ਪਏ ਗਵਾਹੀ ਏ ..
ਮਿਲ ਗਈ ਨਜ਼ਾਤ ਸਭ ਨੂੰ ਸਾਰੇ ਦਿੰਦੇ ਪਏ ਗਵਾਹੀ ਏ ..
੫. ਸਾਰੇ ਖੁਸ਼ੀਆਂ ਮਨਾਉਂਦੇ ਨੇ .. ਸਾਰੇ ਖੁਸ਼ੀਆਂ ਮਨਾਉਂਦੇ ਨੇ ..
ਮੁਕਤੀ ਦਾ ਦਾਤਾ ਆ ਗਿਆ .. ਸਾਰੇ ਭੰਗੜੇ ਪਾਉਂਦੇ ਨੇ ..
ਮੁਕਤੀ ਦਾ ਦਾਤਾ ਆ ਗਿਆ .. ਸਾਰੇ ਭੰਗੜੇ ਪਾਉਂਦੇ ਨੇ ..
੬. ਸਾਡੇ ਯਿਸ਼ੂ ਮਸੀਹ ਦਾ ਜਨਮ ਦਿਹਾੜਾ ਆ ਗਿਆ (੨)
ਸਾਰੇ ਲੋਕਾਂ ਨੇ .. ਹੋ ਸਾਰੇ ਲੋਕਾਂ ਨੇ ਖੁਸ਼ੀਆਂ ਬਹੁਤ ਮਨਾਈਆਂ (੨)
੭. ਪੂਰਬ ਦੇਸੋਂ ਮਜੂਸੀ ਆ ਗਏ ਤੇਰੇ ਦਰਸ਼ਨ ਨੂੰ (੨)
ਦਰ ਤੇਰੇ ਤੇ ਸੋਨਾ .. ਦਰ ਤੇਰੇ ਤੇ ਸੋਨਾ ਮੁਰ ਲੋਬਾਨ ਚੜਾਇਆ (੨)
੮. ਯਿਸ਼ੂ ਬਣਿਆ ਸਹਾਰਾ .. ਆ ਕੇ ਸਭ ਲਚਾਰਾਂ ਦਾ (੨)
ਜਿਸਨੇ ਪਾਪੀਆਂ ਨੂੰ ਸੀ .. ਹਾਂ ਜਿਸਨੇ ਪਾਪੀਆਂ ਨੂੰ ਸੀ ਆ ਕੇ ਗਲ ਨਾਲ ਲਾਇਆ (੨)
੯. ਨਵੇਂ ਸਾਲ ਲਈ ਸ਼ੁਕਰ ਮਨਾਈਏ .. ਨਾਲੇ ਗੀਤ ਖੁਸ਼ੀ ਦੇ ਗਾਈਏ ..
ਸਾਲ ਪਿਛਲੇ ਯਿਸ਼ੂ ਨੇ ਸੰਭਾਲਿਆ .. ਸੰਭਾਲਿਆ .. ਸੰਭਾਲਿਆ ..
ਸਾਲ ਪਿਛਲੇ ਯਿਸ਼ੂ ਨੇ ਸੰਭਾਲਿਆ .. ਓਹਦੇ ਕਦਮਾਂ ਚ ਸਿਰ ਨੂੰ ਨਿਵਾਈਏ ..
੧੦. ਤੁਸੀਂ ਸਾਲ ਬਿਤਾਏ ਕਈ ਜੱਗ ਤੇ .. ਵਿੱਚ ਪਾਪ ਬੰਧਨ ਤੇ ਲਚਾਰੀਆਂ ..
ਯਿਸ਼ੂ ਚਾਨਣ ਹੈ ਇਸ ਜੱਗ ਦਾ .. ਜੱਗ ਦਾ .. ਜੱਗ ਦਾ ..
ਯਿਸ਼ੂ ਚਾਨਣ ਹੈ ਇਸ ਜੱਗ ਦਾ .. ਲਓ ਫ਼ਜ਼ਲ ਤੇ ਛੱਡੋ ਬਦਕਾਰੀਆਂ ..
੧੧. ਆਓ ਰਲ ਮਿਲ ਖੁਸ਼ੀਆਂ ਮਨਾਈਏ .. ਨਾਲੇ ਗੀਤ ਖੁਸ਼ੀ ਦੇ ਗਾਈਏ ..
ਯਿਸ਼ੂ ਨਾਸਰੀ ਮਿੱਠੇ ਨਾਮ ਦੀਆਂ .. ਨਾਮ ਦੀਆਂ .. ਨਾਮ ਦੀਆਂ ..
ਯਿਸ਼ੂ ਨਾਸਰੀ ਮਿੱਠੇ ਨਾਮ ਦੀਆਂ .. ਧੁੰਮਾਂ ਸਾਰੇ ਪਾਸੇ ਪਾਈਏ ..
ਧੁੰਮਾਂ ਸਾਰੇ ਪਾਸੇ ਪਾਈਏ ..
No comments:
Post a Comment