ਤੇਰੇ ਕਲਾਮ ਦੀਆਂ ਗੱਲਾਂ ... ਸੱਚੀ ਜਾਨ ਪਾ ਦਿੰਦੀਆਂ (੨)
ਮਿੱਠੇ ਤੇਰੇ ਨਾਮ ਦੀਆਂ ਗੱਲਾਂ (੨)
ਮਿੱਠੇ ਤੇਰੇ ਨਾਮ ਦੀਆਂ ਗੱਲਾਂ ... ਸੱਚੀ ਜਾਨ ਪਾ ਦਿੰਦੀਆਂ (੨)
੧. ਇੱਥੇ ਥੋੜੀ ਜ਼ਿੰਦਗੀ ... ਕੁਝ ਦਿਨਾਂ ਦਾ ਆਰਾਮ ਏ (੨)
ਰਾਤ ਬੇਚੈਨੀਆਂ ... ਤੇ ਦਿਨ ਬਦਨਾਮ ਏ (੨)
ਸਦਾ ਦੇ ਆਰਾਮ ਦੀਆਂ ਗੱਲਾਂ (੨)
ਸਦਾ ਦੇ ਆਰਾਮ ਦੀਆਂ ਗੱਲਾਂ... ਸੱਚੀ ਜਾਨ ਪਾ ਦਿੰਦੀਆਂ (੨)
੨. ਦੁੱਖਾਂ ਦੀ ਦੁਪਹਿਰ ਜਦੋਂ ... ਆਣ ਕੇ ਜਲਾਉਂਦੀ ਏ (੨)
ਅਦਨ ਦੇ ਬਾਗ ਦੀ ਸਵੇਰ ਯਾਦ ਆਉਂਦੀ ਏ (੨)
ਠੰਡੀ ਠੰਡੀ ਸ਼ਾਮ ਦੀਆਂ ਗੱਲਾਂ (੨)
ਠੰਡੀ ਠੰਡੀ ਸ਼ਾਮ ਦੀਆਂ ਗੱਲਾਂ... ਸੱਚੀ ਜਾਨ ਪਾ ਦਿੰਦੀਆਂ (੨)
੩. ਸਾਡੇ ਹੱਕ ਵਿੱਚ ਰੋਂਦੇ ... ਦਿਨ ਸਾਰੇ ਅਗਲੇ (੨)
ਮਿਲ ਸਾਨੂੰ ਇੱਕ ਦਿਨ ਇਨ੍ਹਾਂ ਦੁੱਖਾਂ ਬਦਲੇ (੨)
ਸੋਚ ਕੇ ਇਨਾਮ ਦੀਆਂ ਗੱਲਾਂ (੨)
ਸੋਚ ਕੇ ਇਨਾਮ ਦੀਆਂ ਗੱਲਾਂ ... ਸੱਚੀ ਜਾਨ ਪਾ ਦਿੰਦੀਆਂ (੨)
੪. ਇੱਕ ਦਿਨ ਛੱਡ ਜਾਣਾ ... ਦੁਨੀਆ ਦੇ ਸ਼ਹਿਰ ਨੂੰ (੨)
ਜਦੋਂ ਅਸੀਂ ਉੱਡ ਜਾਣਾ ... ਨਾਸਰੀ ਦੇ ਸ਼ਹਿਰ ਨੂੰ (੨)
ਆਖਰੀ ਸਲਾਮ ਦੀਆਂ ਗੱਲਾਂ (੨)
ਆਖਰੀ ਸਲਾਮ ਦੀਆਂ ਗੱਲਾਂ .... ਸੱਚੀ ਜਾਨ ਪਾ ਦਿੰਦੀਆਂ (੨)
No comments:
Post a Comment