ਐਸਾ ਰੂਹ ਦਾ ਮਸਾ ਦੇ ਖੁਦਾ ...
ਮੈਂ ਹਮੇਸ਼ਾ ਦੀ ਜ਼ਿੰਦਗੀ ਚ ਬਣਿਆ ਰਵਾਂ ...
ਮੇਰੇ ਖੁਦਾ ਮੈਨੂੰ ਐਸਾ ਬਣਾ ...
ਮੈਂ ਹਮੇਸ਼ਾ ਦੀ ਜ਼ਿੰਦਗੀ ਚ ਬਣਿਆ ਰਵਾਂ ...
੧. ਹੋ ਜਾਵੇ ਈਮਾਨ ਮੇਰਾ ਵਾਂਗਰਾਂ ਚੱਟਾਨ ਦੇ (੨)
ਉਕਾਬ ਵਾਂਗੂੰ ਉੱਡਾਂ ਸਦਾ ਵਿੱਚ ਅਸਮਾਨ ਦੇ (੨)
ਪਾਕ ਖੁਦਾ ਮੈਨੂੰ ਬਲ ਦੇ ਖੁਦਾ ...
ਮੈਂ ਹਮੇਸ਼ਾ ਦੀ ਜ਼ਿੰਦਗੀ ਚ ਬਣਿਆ ਰਵਾਂ ...
੨. ਤੇਰੀ ਪਾਕ ਰੂਹ ਵਾਲੇ ਕੰਮ ਸਦਾ ਕਰਾਂ ਮੈਂ (੨)
ਜਗ੍ਹਾ ਹੋਵੇ ਤੇਰੀ ਜਿੱਥੇ ਪੈਰ ਕਦੇ ਧਰਾਂ ਮੈਂ (੨)
ਸਦਾ ਮੇਰੇ ਅੱਗੇ ਅੱਗੇ ਚੱਲਦਾ ਤੂੰ ਜਾ ...
ਮੈਂ ਹਮੇਸ਼ਾ ਦੀ ਜ਼ਿੰਦਗੀ ਚ ਬਣਿਆ ਰਵਾਂ ...
੩. ਦਿਲ ਦੀਆਂ ਸੋਚਾਂ ਨੂੰ ਵੀ ਪਾਕ ਸਾਫ਼ ਰੱਖੀਂ ਤੂੰ (੨)
ਦਿਲ ਦੇ ਵਿਚਾਰ ਸਦਾ ਪਾਕ ਸਾਫ਼ ਰੱਖੀਂ ਤੂੰ (੨)
ਮੇਰੇ ਖੁਦਾ ਪਾਕ ਸਾਫ਼ ਦੇ ਬਣਾ ...
ਮੈਂ ਹਮੇਸ਼ਾ ਦੀ ਜ਼ਿੰਦਗੀ ਚ ਬਣਿਆ ਰਵਾਂ ...
No comments:
Post a Comment