ਲਵਾਂਗਾ ਨਾਮ ਓਹਦਾ ..
ਨਾ ਮੈਂ ਸ਼ਰਮਾਵਾਂਗਾ ..
ਜਿਹਨੇ ਜ਼ਿੰਦਗੀ ਦਿੱਤੀ ਏ ..
ਓਹਦੇ ਗੁਣ ਗਾਵਾਂਗਾ ..
੧. ਯਿਸ਼ੂ ਨਾਮ ਹੈ ਜ਼ਿੰਦਗੀ ਦਾ ਜਿਹਨੇ ..
ਮੈਨੂੰ ਆਣ ਬਚਾਇਆ ਏ ..
ਆਪਣਾ ਹੱਥ ਵਧਾ ਕੇ ਮੈਨੂੰ ..
ਪਾਪਾਂ ਚੋਂ ਕੱਡ ਲਿਆਇਆ ਏ ..
ਨਾਲ ਮੇਰੇ ਯਿਸ਼ੂ ਨਾ ਮੈਂ ਘਬਰਾਵਾਂਗਾ ..
ਜਿਹਨੇ ਜ਼ਿੰਦਗੀ ਦਿੱਤੀ ਏ ..
ਓਹਦੇ ਗੁਣ ਗਾਵਾਂਗਾ ..
੨. ਮੇਰਾ ਸਭ ਕੁਝ ਓਹੀ ਏ ਹੁਣ ..
ਓਹਦਾ ਬਣ ਕੇ ਰਹਿਣਾ ਏ ..
ਹਰ ਸਾਹ ਨਾਲ ਹੁਣ ਹਰ ਵੇਲ੍ਹੇ ਮੈਂ ..
ਯਿਸ਼ੂ ਯਿਸ਼ੂ ਕਹਿਣਾ ਏ ..
ਮੈਂ ਉਸ ਤੋਂ ਬਿਨ੍ਹਾਂ ਕੁਝ ਨਾ ਚਾਹਵਾਂਗਾ ..
ਜਿਹਨੇ ਜ਼ਿੰਦਗੀ ਦਿੱਤੀ ਏ ..
ਓਹਦੇ ਗੁਣ ਗਾਵਾਂਗਾ ..
੩. ਆਜਾ ਮਰਕੁਸ ਉਸਦੇ ਦਰ ਜਿਸ ..
ਨਾਮ ਤੋਂ ਸਭ ਕੁਝ ਮਿਲਦਾ ਏ ..
ਯਿਸ਼ੂ ਤੋਂ ਕੁਝ ਲੁਕਿਆ ਨਾ ਉਹ ..
ਹਾਲ ਜਾਣਦਾ ਦਿਲ ਦਾ ਏ ..
ਮੈਂ ਲਾ ਕੇ ਨਾਸਰੀ ਨਾਲ ਦੂਰ ਨਾ ਜਾਵਾਂਗਾ ..
ਜਿਹਨੇ ਜ਼ਿੰਦਗੀ ਦਿੱਤੀ ਏ ..
ਓਹਦੇ ਗੁਣ ਗਾਵਾਂਗਾ ..