ਉੱਡ ਜਾਣਾ ਹੈ .. ਉੱਡ ਜਾਣਾ ਹੈ ..
ਯਿਸ਼ੂ ਨਾਸਰੀ ਦੀ ਦੁਲਹਨ ਨੇ .. ਉੱਡ ਜਾਣਾ ਹੈ ..
ਖੰਬ ਲਾ ਕੇ .. ਕਲਾਮ ਦੇ (੨)
ਨੀਲੇ ਅੰਬਰਾਂ ਦੇ ਪਾਰ .. ਉੱਡ ਜਾਣਾ ਹੈ ..
੧. ਉਸ ਦੇ ਵਚਨ ਵਾਲਾ ਪਹਿਨਣਾ .. ਲਿਬਾਸ ਲਾੜੀ ਨੇ ..
ਵਚਨਾਂ ਤੇ ਰੱਖ ਅੱਗੇ ਵਧਣਾ ਵਿਸ਼ਵਾਸ ਲਾੜੀ ਨੇ ..
ਸ਼ੈਤਾਨ ਦਿਆਂ ਰਾਜਿਆਂ ਨੂੰ ..
ਸ਼ੈਤਾਨ ਦਿਆਂ ਇਰਾਦਿਆਂ ਨੂੰ ..
ਵਚਨਾਂ ਦੀ ਤਲਵਾਰ ਨਾਲ ਵੱਡ ਜਾਣਾ ਹੈ ..
ਉੱਡ ਜਾਣਾ ਹੈ .. ਉੱਡ ਜਾਣਾ ਹੈ ..
੨. ਬਦਲ ਸ਼ਰੀਰਾਂ ਨਾਲ ਉੱਡਣਾ .. ਅਸੀਂ ਵਾਂਗ ਉਕਾਬਾਂ ਦੇ ..
ਖੰਬ ਲੱਗ ਜਾਣੇ ਨੇ ਕਲਾਮ ਦੀਆਂ .. ਸਾਨੂੰ ਛਿਆਠ ਕਿਤਾਬਾਂ ਦੇ ..
ਇਹ ਜ਼ਮਾਨੇ ਦੀਆਂ ਦੌਲਤਾਂ ਨੂੰ ..
ਇਹ ਜ਼ਮਾਨੇ ਦੀਆਂ ਸ਼ੌਹਰਤਾਂ ਨੂੰ ..
ਪਿੱਛੇ ਅੱਗ ਚ ਸੜਨ ਲਈ ਛੱਡ ਜਾਣਾ ਹੈ ..
ਉੱਡ ਜਾਣਾ ਹੈ .. ਉੱਡ ਜਾਣਾ ਹੈ ..
੩. ਧਰਤੀ ਤੇ ਅਸਮਾਨ ਟਲਣੇ .. ਪਰ ਟਲਣਾ ਨਹੀਂ ਯਿਸ਼ੂ ਦਾ ਕਲਾਮ ..
ਫੌਜ ਵਿੱਚ ਖ਼ਾਸ ਹੋਣਾ ਲਾੜੀ ਨੇ .. ਜਿੰਨੂੰ ਸਮਝਦੀ ਦੁਨੀਆ ਏ ਆਮ ..
ਕਰਮੇ ਦੇ ਗੀਤਾਂ ਨੇ .. ਯਿਸ਼ੂ ਨਾਲ ਪ੍ਰੀਤਾਂ ਨੇ ..
ਝੰਡਾ ਜਿੱਤ ਦਾ ਮੈਦਾਨਾਂ ਵਿੱਚ ਗੱਡ ਜਾਣਾ ਹੈ ..
ਉੱਡ ਜਾਣਾ ਹੈ .. ਉੱਡ ਜਾਣਾ ਹੈ ..
No comments:
Post a Comment