ਦਿਲਾਂ ਦੇ ਭੇਤ ਸਾਰੇ ਖੋਲਦਾ ..
ਪਾਕ ਰੂਹ ਜਦੋਂ ਬੋਲਦਾ ..
ਜਦੋਂ ਬੋਲਦਾ ਭੇਤ ਖੋਲਦਾ - (੨)
ਪਾਕ ਰੂਹ ਜਦੋਂ ਬੋਲਦਾ ..
੧. ਲੰਗੜੇ ਲੂਲੇ ਚੱਲਣ ਲੱਗ ਪਏ ..
ਗੂੰਗੇ ਦੇਣ ਗਵਾਹੀ ..
ਪਾਕ ਰੂਹ ਦੀ ਅੱਗ ਜਦੋਂ ਬਰਸੀ ..
ਸ਼ਿਫ਼ਾ ਬਿਮਾਰਾਂ ਨੇ ਪਾਈ ..
ਖੋਲਦਾ ਯਿਸ਼ੂ ਖੋਲਦਾ (੨)
ਅੰਨ੍ਹੀਆਂ ਅੱਖੀਆਂ ਨੂੰ ਖੋਲਦਾ ..
ਪਾਕ ਰੂਹ ਜਦੋਂ ਬੋਲਦਾ ..
੨. ਥੰਮ ਜਾਂਦੇ ਤੂਫ਼ਾਨ ਜਦੋਂ ..
ਯਿਸ਼ੂ ਹੁਕਮ ਸੁਣਾਵੇ ..
ਮੁਰਦੇ ਜ਼ਿੰਦਾ ਕਰਦਾ ਯਿਸ਼ੂ ..
ਪਾਣੀ ਤੇ ਚੱਲ ਕੇ ਵਿਖਾਵੇ ..
ਤੋੜਦਾ ਯਿਸ਼ੂ ਤੋੜਦਾ (੨)
ਸਾਰੇ ਬੰਧਨ ਤੋੜਦਾ ..
ਪਾਕ ਰੂਹ ਜਦੋਂ ਬੋਲਦਾ ..
੩. ਖੋਲਦੇ ਅੱਜ ਦਿਲ ਦਾ ਬੂਹਾ ..
ਯਿਸ਼ੂ ਤੈਨੂੰ ਬੁਲਾਵੇ ..
ਰਾਹ ਹੱਕ ਜ਼ਿੰਦਗੀ ਯਿਸ਼ੂ ਹੀ ਹੈ ..
ਤੈਨੂੰ ਆਪ ਬਚਾਵੇ ..
ਤੇਰੇ ਬੂਹਾ ਜੰਨਤਾਂ ਵਾਲਾ (੨)
ਯਿਸ਼ੂ ਹੈ ਅੱਜ ਖੋਲਦਾ ..
ਪਾਕ ਰੂਹ ਜਦੋਂ ਬੋਲਦਾ ..
No comments:
Post a Comment