ਬੱਲੇ ਬੱਲੇ .. ਹੋ ਸ਼ਾਵਾ ਸ਼ਾਵਾ (੨)
੧. ਬੱਲੇ ਬੱਲੇ ਜੀ ਚਰਨੀ ਚ ਚੰਨ ਚੜਿਆ ..
ਸ਼ਾਵਾ ਸ਼ਾਵਾ ਜੀ ਚਰਨੀ ਚ ਚੰਨ ਚੜਿਆ ..
ਚੰਨ ਚੜਿਆ ਹਨੇਰਾ ਦੂਰ ਹੋਇਆ ..
ਚਰਨੀ ਚ ਚੰਨ ਚੜਿਆ ..
ਬੱਲੇ ਬੱਲੇ ਜੀ ਚਰਨੀ ਚ ਚੰਨ ਚੜਿਆ ..
ਸ਼ਾਵਾ ਸ਼ਾਵਾ ਜੀ ਚਰਨੀ ਚ ਚੰਨ ਚੜਿਆ ..
ਚੰਨ ਚੜਿਆ ਹਨੇਰਾ ਦੂਰ ਹੋਇਆ ..
ਚਰਨੀ ਚ ਚੰਨ ਚੜਿਆ ..
ਬੱਲੇ ਬੱਲੇ ਜੀ ਚਰਨੀ ਚ ਚੰਨ ਚੜਿਆ ..
੨. ਜਿਬ੍ਰਾਇਲ ਫਰਿਸ਼ਤਾ ਲੈ ਕੇ ਵਚਨ ਖੁਦਾ ਦਾ ਆਇਆ ..
ਨਗਰ ਨਾਸਰਤ ਮਰਿਯਮ ਰਹਿੰਦੀ ਉਸਨੂੰ ਆਣ ਸੁਣਾਇਆ ..
ਧੰਨ ਹੋਵੇਂਗੀ ਮਰਿਯਮ ਤੂੰ ਤੇਰੇ ਤੇ ਰੱਬ ਦਾ ਸਾਇਆ ..
ਮਰਜ਼ੀ ਹੋਵੇ ਪੂਰੀ ਰੱਬ ਦੀ ਮਰਿਯਮ ਸ਼ੁਕਰ ਮਣਾਇਆ ..
ਬੱਲੇ ਬੱਲੇ ਹੋ ਗਈ ਏ .. ਸ਼ਾਵਾ ਸ਼ਾਵਾ ਹੋ ਗਈ ਏ (੨)
੩. ਆਓ ਨੀਂ ਕੁੜੀਓ ਆਓ ਵੇ ਮੁੰਡਿਓ ਰਲ ਮਿਲ ਖੁਸ਼ੀ ਮਣਾਈਏ ..
ਮੁਕਤੀਦਾਤਾ ਆਉਣ ਦੀਆਂ ਅਸੀਂ ਜੱਗ ਵਿੱਚ ਧੁੰਮਾਂ ਪਾਈਏ ..
ਨੱਚੀਏ ਗਾਈਏ ਸਦਕੇ ਜਾਈਏ ਰੱਜ ਕੇ ਭੰਗੜੇ ਪਾਈਏ ..
ਪਿਆਰ ਜਗਤ ਨਾਲ ਰੱਬ ਨੇ ਕੀਤਾ ਗੀਤ ਖੁਸ਼ੀ ਦੇ ਗਾਈਏ ..
ਬੱਲੇ ਬੱਲੇ ਜੀ ਚਰਨੀ ਚ ਚੰਨ ਚੜਿਆ (੨)
੪. ਅੰਨਿਆਂ ਨੂੰ ਨੈਣ ਦੇ ਓਹ ਲੰਗੜੇ ਚਲਾਵੇਗਾ ..
ਬੰਧਨਾਂ ਨੂੰ ਤੋੜ ਕੇ ਆਜ਼ਾਦ ਕਰਾਵੇਗਾ ..
ਭੁੱਲੇ ਭਟਕਿਆਂ ਨੂੰ ਓਹ ਸਿੱਧੇ ਰਾਹੇ ਪਾਵੇਗਾ ..
ਜੀਵਨ ਦਾ ਜਲ ਓਹ ਪਿਲਾਵੇਗਾ ..
ਸਾਰੇ ਦੁਖੀਆਂ ਦੇ ਦਰਦ ਵੰਡਾਵੇਗਾ (੨)
੫. ਬੱਲੇ ਬੱਲੇ ਜੀ ਯਿਸ਼ੂ ਦੀਆਂ ਮਿਹਰਬਾਣੀਆਂ ..
ਸ਼ਾਵਾ ਸ਼ਾਵਾ ਜੀ ਯਿਸ਼ੂ ਦੀਆਂ ਮਿਹਰਬਾਣੀਆਂ ..
ਸਾਨੂੰ ਡੁੱਬਦਿਆਂ ਨੂੰ ਆਣ ਬਚਾਇਆ ..
ਯਿਸ਼ੂ ਦੀਆਂ ਮਿਹਰਬਾਣੀਆਂ ..
ਬੱਲੇ ਬੱਲੇ ਜੀ ਯਿਸ਼ੂ ਦੀਆਂ ਮਿਹਰਬਾਣੀਆਂ ..
੬. ਬੱਲੇ ਬੱਲੇ ਜੀ ਪੂਰੀਆਂ ਉਡੀਕਾਂ ਹੋ ਗਈਆਂ ..
ਸ਼ਾਵਾ ਸ਼ਾਵਾ ਜੀ ਪੂਰੀਆਂ ਉਡੀਕਾਂ ਹੋ ਗਈਆਂ ..
ਬੇਟਾ ਬਣ ਕੇ ਖੁਦਾ ਦਾ ਯਿਸ਼ੂ ਆਇਆ ..
ਪੂਰੀਆਂ ਉਡੀਕਾਂ ਹੋ ਗਈਆਂ ..
ਬੱਲੇ ਬੱਲੇ ਜੀ ਪੂਰੀਆਂ ਉਡੀਕਾਂ ਹੋ ਗਈਆਂ ..
No comments:
Post a Comment