ਗਮਾਂ ਦੀਆਂ ਰੱਸੀਆਂ ਨੂੰ ਇੱਕ ਪੱਲ ਵਿੱਚ ਤੋੜ ਦੇਂਦੀ ਏ ...
ਯਿਸ਼ੂ ਤੇਰੀ ਆਰਾਧਨਾ ....
੧. ਦੁੱਖੀ ਤੇ ਬੀਮਾਰ ਜਿਹੜੇ ਯਿਸ਼ੂ ਕੋਲ ਆਉਣਗੇ (੨)
ਸਾਰੇ ਸੁਖ ਜ਼ਿੰਦਗੀ ਦੇ ਯਿਸ਼ੂ ਕੋਲੋਂ ਪਾਉਣਗੇ (੨)
ਯਿਸ਼ੂ ਤੇਰੀ ਆਰਾਧਨਾ ਪਾਣੀ ਸਮੁੰਦਰਾਂ ਦੇ ਚੀਰ ਦੇਂਦੀ ਏ ...
ਯਿਸ਼ੂ ਤੇਰੀ ਆਰਾਧਨਾ....
੨. ਜੀਣਾ ਓਹਦੇ ਨਾਲ ਮਰਨਾ ਵੀ ਓਹਦੇ ਨਾਲ ਹੈ (੨)
ਜਿਹੜੇ ਪਾਸੇ ਵੇਖਾਂ ਬੱਸ ਓਹਦਾ ਹੀ ਜਲਾਲ ਹੈ (੨)
ਯਿਸ਼ੂ ਤੇਰੀ ਆਰਾਧਨਾ ਬੂਹੇ ਸਵਰਗਾਂ ਦੇ ਖੋਲ ਦੇਂਦੀ ਏ ...
ਯਿਸ਼ੂ ਤੇਰੀ ਆਰਾਧਨਾ ....
੩. ਘਮੰਡੀ ਮਗਰੂਰ ਜਿਹੜੇ ਯਿਸ਼ੂ ਕੋਲ ਆਉਣਗੇ (੨)
ਈਮਾਨ ਨਾਲ ਸੱਚੇ ਜਿਹੜੇ ਮਨ ਨੂੰ ਟਿਕਾਉਣਗੇ (੨)
ਯਿਸ਼ੂ ਤੇਰੀ ਆਰਾਧਨਾ ਅਧਰੰਗੀਆਂ ਤੋਰ ਦੇਂਦੀ ਏ ...
ਯਿਸ਼ੂ ਤੇਰੀ ਆਰਾਧਨਾ ....
No comments:
Post a Comment