ਯਿਸ਼ੂ ਮੇਰੇ ਨਾਲ ਨਾਲ ਰਹਿੰਦਾ ਏ ...
ਡਰ ਨਾ ਓਹ ਮੈਨੂੰ ਬੱਸ ਕਹਿੰਦਾ ਏ ...
ਮੈਂ ਕਿਉਂ ਡਰਾਂ ... ਮੈਂ ਕਿਉਂ ਡਰਾਂ ...
ਮੇਰਾ ਪਰਮੇਸ਼ਵਰ ਮੇਰੇ ਨਾਲ ਹੈ ...
ਮੈਂ ਕਿਉਂ ਡੋਲਾਂ ... ਮੈਂ ਕਿਉਂ ਡੋਲਾਂ ...
ਮੇਰਾ ਜ਼ਿੰਦਾ ਖੁਦਾ ਮੇਰੇ ਨਾਲ ਹੈ ...
੧. ਜਿੱਥੇ ਵੀ ਮੈਂ ਜਾਵਾਂ ਮੇਰੇ ਅੱਗੇ ਅੱਗੇ ਚੱਲਦਾ ....
ਲੱਖਾਂ-ਲੱਖ ਦੂਤ ਮੇਰੀ ਰਾਖੀ ਲਈ ਓਹ ਘੱਲਦਾ ...
ਕਿਹੜੇ ਲਫ਼ਜ਼ਾਂ ਨਾ ਕਰਾਂ ਸ਼ੁਕਰ ਅਦਾ (੨)
ਹਰ ਪਾਸੇ ਓਹਦਾ ਹੀ ਜਲਾਲ ਹੈ ...
ਮੈਂ ਕਿਉਂ ਡਰਾਂ ... ਮੈਂ ਕਿਉਂ ਡਰਾਂ ...
੨. ਹੋਵੇਗੀ ਨਾ ਕਮੀ ਕਦੇ ਮੈਨੂੰ ਕਿਸੇ ਚੀਜ਼ ਦੀ ...
ਕਰੇ ਹਰ ਲੋੜ ਪੂਰੀ ਆਪਣੇ ਅਜ਼ੀਜ਼ ਦੀ ...
ਲੱਭਦਾ ਅਯਾਲੀ ਜਿਵੇਂ ਗੁੰਮ ਹੋਈ ਭੇਡ ਨੂੰ (੨)
ਕਰਦਾ ਓਹ ਇੰਝ ਮੇਰੀ ਭਾਲ ਹੈ ....
ਮੈਂ ਕਿਉਂ ਡਰਾਂ ... ਮੈਂ ਕਿਉਂ ਡਰਾਂ ...
੩. ਬਾਦਸ਼ਾਹ ਜਲਾਲੀ ਓਹਦੀ ਸ਼ਾਨ ਵਿੱਚ ਗਾਵਾਂਗੇ ...
ਹਾਲੇਲੂਯਾਹ ਹੋਸੰਨਾ ਦੇ ਨਾਰੇ ਅਸੀਂ ਲਾਵਾਂਗੇ ...
ਲਿਖਣਾ ਤੇ ਗਾਉਣਾ ਸਾਨੂੰ ਓਹੀ ਏ ਸਿਖਾਉਂਦਾ (੨)
ਓਹੀ ਸਾਡਾ ਸੁਰ ਨਾਲੇ ਤਾਲ ਹੈ ....
ਮੈਂ ਕਿਉਂ ਡਰਾਂ ... ਮੈਂ ਕਿਉਂ ਡਰਾਂ ...
No comments:
Post a Comment