ਮੈਂ ਬਦਲ ਰਹੀ ਹਾਂ ਮੈਨੂੰ ..
ਅਹਿਸਾਸ ਹੋ ਗਿਆ ਹੈ ..
ਮੈਂ ਉਠਾਈ ਜਾਵਾਂਗੀ ਮੈਨੂੰ ..
ਵਿਸ਼ਵਾਸ ਹੋ ਗਿਆ ਹੈ ..
ਮੈਂ ਬਦਲ ਰਹੀ ਹਾਂ ਮੈਨੂੰ (੨)
੧. ਪੜ੍ਹ ਕਥਾ ਮੈਂ ਸਲੀਬ ਵਾਲੀ ਬੁੱਕ ਬੁੱਕ ਰੋਈ ..
ਪੰਡ ਮੇਰਿਆਂ ਪਾਪਾਂ ਦੀ ਕਿੱਦਾਂ ਯਿਸ਼ੂ ਨੇ ਹੈ ਢੋਈ ..
ਹੁਣ ਲਿਖਤਾਂ ਦਾ ਮੈਨੂੰ (੨)
ਹੁਣ ਲਿਖਤਾਂ ਦਾ ਮੈਨੂੰ ਪ੍ਰਕਾਸ਼ ਹੋ ਗਿਆ ਹੈ ..
ਮੈਂ ਉਠਾਈ ਜਾਵਾਂਗੀ ਮੈਨੂੰ ..
ਵਿਸ਼ਵਾਸ ਹੋ ਗਿਆ ਹੈ ..
੨. ਹੁਣ ਦੁਨੀਆ ਦੇ ਲੋਕ ਮੈਨੂੰ ਮਾਰਦੇ ਨੇ ਤਾਣੇ ..
ਜਿਹੜੇ ਆਪਣੇ ਸੀ ਕਹਿੰਦੇ ਸਭ ਹੋ ਗਏ ਬੇਗਾਣੇ ..
ਪਰ ਯਿਸ਼ੂ ਮੇਰੀ ਜ਼ਿੰਦਗੀ (੨)
ਪਰ ਯਿਸ਼ੂ ਮੇਰੀ ਜ਼ਿੰਦਗੀ ਚ ਖ਼ਾਸ ਹੋ ਗਿਆ ਹੈ ..
ਮੈਂ ਉਠਾਈ ਜਾਵਾਂਗੀ ਮੈਨੂੰ ..
ਵਿਸ਼ਵਾਸ ਹੋ ਗਿਆ ਹੈ ..
੩. ਜਦੋਂ ਪਾਪ ਦਿਆਂ ਰਾਹਾਂ ਵਿੱਚ ਤੜਫ਼ ਰਹੀ ਸੀ ..
ਸੱਚੀ ਜੀਵਨ ਦੀ ਰੋਟੀ ਨੂੰ ਮੈਂ ਤਰਸ ਰਹੀ ਸੀ ..
ਲਹੂ ਪੀਣ ਨੂੰ ਤੇ ਖਾਣ ਨੂੰ (੨)
ਲਹੂ ਪੀਣ ਨੂੰ ਤੇ ਖਾਣ ਨੂੰ ਓਹ ਮਾਸ ਹੋ ਗਿਆ ਹੈ ..
ਮੈਂ ਉਠਾਈ ਜਾਵਾਂਗੀ ਮੈਨੂੰ ..
ਵਿਸ਼ਵਾਸ ਹੋ ਗਿਆ ਹੈ ..
੪. ਟੁੱਟੇ ਦਿਲ ਦਾ ਮਸੀਹਾ ਆ ਕੇ ਬਣਿਆ ਸਹਾਰਾ ..
ਮੇਰੀ ਡੁੱਬਦੀ ਹੋਈ ਬੇੜੀ ਦਾ ਖੁਦ ਬਣਿਆ ਕਿਨਾਰਾ ..
ਹੁਣ ਹਰ ਇੱਕ ਸਾਹ (੨)
ਹੁਣ ਹਰ ਇੱਕ ਸਾਹ ਚ ਓਹਦਾ ਵਾਸ ਹੋ ਗਿਆ ਹੈ ..
ਮੈਂ ਉਠਾਈ ਜਾਵਾਂਗੀ ਮੈਨੂੰ ..
ਵਿਸ਼ਵਾਸ ਹੋ ਗਿਆ ਹੈ ..
No comments:
Post a Comment