ਛੂਹਿਆ ਪੱਲਾ ਤੇ ਮਿਲੀ ਚੰਗਿਆਈ ..
ਤੇ ਉਮਰਾਂ ਦੇ ਰੋਗ ਟੁੱਟ ਗਏ ..
ਓਹ ਤੱਕ ਯਿਸ਼ੂ ਜੀ ਦਾ ਮੁੱਖੜਾ ਇਲਾਹੀ ..
ਤੇ ਉਮਰਾਂ ਦੇ ਰੋਗ ਟੁੱਟ ਗਏ ..
ਰੋਗ ਟੁੱਟ ਗਏ ਤੇ ਉਮਰਾਂ ਦੇ ਰੋਗ ਟੁੱਟ ਗਏ ..
੧. ਮਾਰੇ ਮਾਰੇ ਫਿਰਦੇ ਸੀ ..
ਵੈਦਾਂ ਤੇ ਹਕੀਮਾਂ ਦੇ ..
ਸੰਗੀ ਸਾਥੀ ਛੱਡ ਗਏ ਸੀ ..
ਵਾਂਗਰਾਂ ਯਤੀਮਾਂ ਦੇ ..
ਮੇਰੀ ਕਿਸੇ ਵੀ ਨਾ ਸੁਨੀ ਦੁਹਾਈ ..
ਤੇ ਉਮਰਾਂ ਦੇ ਰੋਗ ਟੁੱਟ ਗਏ ..
੨. ਮੈਂ ਬੜਾ ਪਰੇਸ਼ਾਨ ਸੀ ..
ਯਿਸ਼ੂ ਨਾਂ ਤੋਂ ਅਨਜਾਣ ਸੀ ..
ਰਹਿਮਤਾਂ ਦਾ ਬਾਨੀ ਯਿਸ਼ੂ ..
ਉੱਚੀ ਓਹਦੀ ਸ਼ਾਨ ਸੀ ..
ਯਿਸ਼ੂ ਮਿਲਿਆ ਤੇ ਮਿਲ ਗਈ ਖੁਦਾਈ ..
ਤੇ ਉਮਰਾਂ ਦੇ ਰੋਗ ਟੁੱਟ ਗਏ ..
੩. ਛੂਹਿਆ ਯਿਸ਼ੂ ਜੀ ਦਾ ਪੱਲਾ ਸਾਨੂੰ ..
ਮਿਲ ਗਈ ਨਜ਼ਾਤ ਏ..
ਯਿਸ਼ੂ ਨਾਸਰੀ ਨੇ ਕੀਤਾ ਸਾਨੂੰ ..
ਪਾਪਾਂ ਤੋਂ ਆਜ਼ਾਦ ਏ ..
ਗਾਮਾ ਹੈਰੀ ਏਹੋ ਦਿੰਦਾ ਹੈ ਗਵਾਹੀ ..
ਤੇ ਉਮਰਾਂ ਦੇ ਰੋਗ ਟੁੱਟ ਗਏ ..
No comments:
Post a Comment