ਬੰਦਾ ਸਦਾ ਓਹ ਖੁਸ਼ਨਸੀਬ ਹੁੰਦਾ ..
ਗੱਲ ਦਿਲ ਦੀ . ਓਹਦੇ ਤੇ ਖੋਲ ਦਿੰਦਾ ..
ਜਿਹੜਾ ਯਿਸ਼ੂ ਦੇ ਦਿਲ ਦੇ ਕਰੀਬ ਹੁੰਦਾ ..
ਛਾਤੀ ਤੇ ਲਗਾ ਕੇ ਢਾਸਨਾ ..
ਗੱਲਾਂ ਦਿਲ ਦੀਆਂ ਜਾਣ ਗਿਆ ..
ਆਪਣੇ ਸਮੇਂ ਦੀਆਂ ਲਿਖਤਾਂ ਨੂੰ ..
ਇੱਕ ਪੱਲ ਚ ਪਛਾਣ ਗਿਆ ..
੧. ਸਭ ਤੋਂ ਛੋਟਾ ਕੰਮ ਸੀ ਵੱਡਾ .. ਨਾਮ ਯੂਹੰਨਾ ਸੀ ..
ਧੜਕਨ ਸੁਣਦਾ ਜਦ ਸੀ ਕਰਦਾ .. ਆਰਾਮ ਯੂਹੰਨਾ ਸੀ ..
ਸਭ ਕੁਝ ਉਸ ਨੂੰ ਦੱਸ ਕੇ ਯਿਸ਼ੂ .. ਚੜ੍ਹ ਅਸਮਾਨ ਗਿਆ ..
ਛਾਤੀ ਤੇ ਲਗਾ ਕੇ ਢਾਸਨਾ ..
ਗੱਲਾਂ ਦਿਲ ਦੀਆਂ ਜਾਣ ਗਿਆ ..
੨. ਉਸ ਨੂੰ ਕੈਦ ਚ ਪਾ ਦਿੱਤਾ ਸੀ .. ਰੋਮ ਦੇ ਲੋਕਾਂ ਨੇ ..
ਅੱਗ ਨੂੰ ਜਾਣ ਬੁਝ ਕੇ ਛੋਹਿਆ .. ਮੋਮ ਦੇ ਲੋਕਾਂ ਨੇ ..
ਓਹ ਓਹਦਾ ਸੀ ਐਸਾ ਜਿਹੜਾ .. ਜਿੱਤ ਮੈਦਾਨ ਗਿਆ ..
ਛਾਤੀ ਤੇ ਲਗਾ ਕੇ ਢਾਸਨਾ ..
ਗੱਲਾਂ ਦਿਲ ਦੀਆਂ ਜਾਣ ਗਿਆ ..
੩. ਪਾਤਮੁਸ ਟਾਪੂ ਵਿੱਚ ਸੀ ਓਹਦੇ .. ਹੰਝੂ ਡੁਲਦੇ ਰਹੇ ..
ਫਿਰ ਵੀ ਓਸ ਤੇ ਸਾਰੇ ਸਵਰਗੀ .. ਦਰਸ਼ਨ ਖੁਲਦੇ ਰਹੇ ..
ਪੈਰੀ ਬੇੜੀਆਂ ਬੱਝੀਆਂ ਸਿਰ ਤੇ .. ਖੁੱਲ ਅਸਮਾਨ ਗਿਆ ..
ਛਾਤੀ ਤੇ ਲਗਾ ਕੇ ਢਾਸਨਾ ..
ਗੱਲਾਂ ਦਿਲ ਦੀਆਂ ਜਾਣ ਗਿਆ ..
੪. ਲਿਖ ਲੈ ਯੂਹੰਨਾ ਜਿਹੜੇ ਯਿਸ਼ੂ .. ਵਿੱਚ ਹੋ ਕੇ ਮਰਦੇ ..
ਆਪਣਿਆਂ ਮਿਹਨਤਾਂ ਦੇ ਸਦਕਾ .. ਆਰਾਮ ਸਦਾ ਕਰਦੇ ..
ਓਹਨਾ ਦਾ ਕੰਮ ਖੁਦ ਓਹਨਾ ਦੀ .. ਬਣ ਪਹਿਚਾਣ ਗਿਆ ..
ਛਾਤੀ ਤੇ ਲਗਾ ਕੇ ਢਾਸਨਾ ..
ਗੱਲਾਂ ਦਿਲ ਦੀਆਂ ਜਾਣ ਗਿਆ ..
No comments:
Post a Comment