ਸਾਡੀ ਬਦਕਾਰੀ ਰੱਖੀ ਹੈ ਸਾਰੀ ..
ਆਪਣੇ ਤੂੰ ਅੱਗੇ ਖੁਦਾ ..
੧. ਤੇਰਾ ਹੀ ਚਿਹਰਾ ਰੋਸ਼ਨ ਹੈ ਜਿਹੜਾ ..
ਜਾਣਦਾ ਸਭ ਛੁੱਪੇ ਗੁਨਾਹ ..
ਦਿਨ ਅਸਾਂ ਸਾਰੇ ਗਮ ਦੇ ਗੁਜ਼ਾਰੇ ..
ਕਹਿਰ ਵਿੱਚ ਤੇਰੇ ਸਦਾ ..
੨. ਸਾਰੀ ਉਮਰ ਵੀ ਗਈ ਹੈ ਗੁਜ਼ਰ ਵੀ ..
ਜਿਵੇਂ ਇੱਕ ਗੁਜ਼ਰੇ ਖਿਆਲ ..
ਸੱਤਰ ਵਰ੍ਹੇ ਤੀਕ .. ਅੱਸੀ ਵਰ੍ਹੇ ਤੀਕ ..
ਆਖ਼ਿਰ ਨੂੰ ਫਿਰ ਵੀ ਫ਼ਨਾਹ ..
੩. ਹੈ ਸਾਰੀ ਤਾਕਤ ਮਿਹਨਤ ਮੁਸ਼ੱਕਤ ..
ਜਾਂਦੀ ਹੈ ਰਹਿੰਦੀ ਸ਼ਦਾਬ ..
ਜਾਣਦਾ ਹੈ ਕਿਹੜਾ ਅੱਤ ਗੁੱਸਾ ਤੇਰਾ ..
ਤੇਰੇ ਗਜ਼ਬ ਨੂੰ ਖੁਦਾ ..
No comments:
Post a Comment