ਕਰ ਲਓ ਤਿਆਰੀਆਂ ..
ਸਮਾਂ ਆ ਗਿਆ ਜੇ ਹੁਣ ਆਖਿਰੀ ..
ਵਾਂਗ ਪੰਜ ਕੁਵਾਰੀਆਂ ਦੇ (੨)
ਰਹਿ ਜਾਓ ਨਾ ਕਿਤੇ ਬਾਹਰ ਹੀ ..
ਕਰ ਲਓ ਤਿਆਰੀਆਂ ..
੧. ਓਹਦੇ ਆਉਣ ਤੋਂ ਪਹਿਲਾਂ ਹੀ ..
ਤੇਲ ਰੱਜ ਕੇ ਭਰ ਲਇਓ ..
ਫਿਰ ਮੰਗਿਆਂ ਵੀ ਨਹੀਂ ਲੱਭਣਾ ..
ਭਾਵੇਂ ਚਾਰੇ ਪਾਸੇ ਜਾ ਲੱਭਿਓ ...
ਬੂਹਾ ਬੰਦ ਹੋ ਗਿਆ ਜੇ (੨)
ਫੇਰ ਖੋਲ੍ਹਣਾ ਨਹੀਂ ਯਿਸ਼ੂ ਨਾਸਰੀ ..
ਕਰ ਲਓ ਤਿਆਰੀਆਂ ..
੨. ਜਿੰਨ੍ਹਾਂ ਬਾਣੀ ਠੁਕਰਾਈ .. ਆਖਿਰ ਪਛਤਾਵਣਗੇ ..
ਜਿੰਨ੍ਹਾਂ ਵਚਨਾਂ ਨੂੰ ਠੁਕਰਾਇਆ .. ਆਖਿਰ ਪਛਤਾਵਣਗੇ ..
ਕੋਈ ਮਿਲਣਾ ਨਹੀਂ ਰਸਤਾ .. ਓਹ ਠੋਕਰ ਖਾਵਣਗੇ ..
ਮੇਰੇ ਕੋਲੋਂ ਚਲੇ ਜਾਓ (੨)
ਫੇਰ ਕਹਿਣਗੇ ਯਿਸ਼ੂ ਨਾਸਰੀ ..
ਕਰ ਲਓ ਤਿਆਰੀਆਂ ..
੩. ਅੱਖ ਲੱਗ ਨਾ ਕਿਤੇ ਜਾਵੇ ..
ਰਹਿਣਾ ਵਾਂਗ ਹੁਸ਼ਿਆਰਾਂ ਦੇ ..
ਓਹ ਸਭ ਗਮ ਮੁੱਕ ਜਾਣੇ ..
ਇਸ ਦੁਨੀਆਦਾਰਾਂ ਦੇ ..
ਬੱਦਲਾਂ ਦੇ ਆਵੇਗਾ (੨)
ਫੇਰ ਲੈਣ ਨੂੰ ਯਿਸ਼ੂ ਨਾਸਰੀ ..
ਕਰ ਲਓ ਤਿਆਰੀਆਂ ..
No comments:
Post a Comment