ਜਦੋਂ ਮੁਸ਼ਕਿਲਾਂ ਤੇ ਮੁਸ਼ਕਿਲਾਂ .. ਹੋਣ ਖੜੀਆਂ ..
ਏਦਾ ਮਤਲਬ ਕਿ ਚੰਗੇ ਵੇਲ੍ਹੇ .. ਆਉਣ ਵਾਲੇ ਨੇ ..
ਜਦੋਂ ਮੁਸ਼ਕਿਲਾਂ ਤੇ ਮੁਸ਼ਕਿਲਾਂ .. ਹੋਣ ਖੜੀਆਂ ..
ਫੇਰ ਇਹ ਸਮਝੋ ਕਿ ਚੰਗੇ ਵੇਲ੍ਹੇ .. ਆਉਣ ਵਾਲੇ ਨੇ ..
ਜਿੰਨ੍ਹਾਂ ਸ਼ੇਰਾਂ ਅੱਗੇ ਸੁੱਟਿਆ .. ਤੂੰ ਸੱਜਣਾ ..
ਤੇਰੇ ਪੈਰਾਂ ਉੱਤੇ ਸਿਰਾਂ ਨੂੰ .. ਝੁਕਾਉਣ ਵਾਲੇ ਨੇ ..
੧. ਜੁੜ ਜਾਣੇ ਖ਼ਾਬ ਜਿਹੜੇ .. ਹੋਏ ਚੂਰੋਂ-ਚੂਰ ਨੇ ..
ਵੇਖੀ ਨੇੜ੍ਹੇ ਆਉਂਦੇ ਜਿਹੜੇ .. ਹੋਏ ਤੈਥੋਂ ਦੂਰ ਨੇ ..
ਤੇਰਾ ਮੱਥਾ ਗਲ ਲੱਗ-ਲੱਗ .. ਚੁੰਮਣਗੇ ਓਹ ..
ਜਿਹੜੇ ਅੱਜ ਤੈਥੋਂ ਮੁੱਖੜਾ .. ਲੁਕਾਉਣ ਵਾਲੇ ਨੇ ..
ਜਦੋਂ ਮੁਸ਼ਕਿਲਾਂ ਤੇ ਮੁਸ਼ਕਿਲਾਂ ..
੨. ਅਨਗਿਣਤ ਮਸੀਹੀ ਗਏ .. ਕਬਰਾਂ ਦੇ ਵੱਲ ..
ਪਰ ਚੇਤੇ ਹੈ ਅਮਾਨਤ ਨੂੰ .. ਪੌਲੁਸ ਦੀ ਗੱਲ ..
ਛੇਤੀ ਆਖਿਰੀ ਤੁਰ੍ਹੀ ਦੀ .. ਆਵਾਜ਼ ਹੋਵੇਗੀ ..
ਸੁੱਤੇ ਸੰਤ ਬਾਹਰ ਕਬਰਾਂ ਚੋਂ .. ਆਉਣ ਵਾਲੇ ਨੇ ..
ਜਦੋਂ ਮੁਸ਼ਕਿਲਾਂ ਤੇ ਮੁਸ਼ਕਿਲਾਂ ..
No comments:
Post a Comment