ਉੱਡ ਜਾਣਾ ਏਂ .. ਅਸੀਂ ਵਿੱਚ ਹਵਾ ਦੇ .. (੨)
ਕਰਾਂਗੇ ਮੁਲਾਕਾਤਾਂ (੨)
ਨਾਲ ਪਾਕ ਖੁਦਾ ਦੇ (੨)
ਉੱਡ ਜਾਣਾ ਏਂ .. ਅਸੀਂ ਵਿੱਚ ਹਵਾ ਦੇ .. (੨)
੧. ਧਰਮੀ ਸਦਾ ਲਈ ਪਿਆਰੇ ਹੋਣਗੇ ..
ਚਮਕਦੇ ਵਾਂਗ ਸਿਤਾਰੇ ਹੋਣਗੇ ..
ਓਸ ਵੇਲੇ ਸਵਰਗੀ ਨਜ਼ਾਰੇ ਹੋਣਗੇ ..
ਸਦਾ ਲਈ ਯਿਸ਼ੂ ਦੇ ਸਹਾਰੇ ਹੋਣਗੇ ..
ਦਿਨ ਰਾਤ ਰਹਿੰਦੇ ਜਿਹੜੇ ਵਿੱਚ ਦੁਆ ਦੇ ..
੨. ਤੁਰ੍ਹੀ ਦੀ ਆਵਾਜ਼ ਬਦੀ ਉੱਚੀ ਹੋਵੇਗੀ ..
ਆਤਮਾ ਜਿੰਨ੍ਹਾਂ ਦੀ ਸੱਚੀ ਸੁੱਚੀ ਹੋਵੇਗੀ ..
ਪਾਕ ਰੂਹ ਦੇ ਖੰਬਾਂ ਨਾਲ ਉੱਡ ਜਾਵਾਂਗੇ ..
ਸਵਰਗਾਂ ਦੀ ਜਿੰਨ੍ਹਾਂ ਕੋਲ ਚਿੱਠੀ ਹੋਵੇਗੀ ..
ਓਥੇ ਰਹਿੰਦੇ ਨੇਂ ਵਫ਼ਾਦਾਰ ਖੁਦਾ ਦੇ ..
No comments:
Post a Comment