ਤੈਨੂੰ ਮੁੱਡ ਤੋਂ ਉਸਾਰੇਗਾ ..
ਤੈਨੂੰ ਨਵਿਆਂ ਬਣਾਵੇਗਾ ..
ਯਹੋਵਾਹ ਐਲੋਹੀਮ .. ਯਹੋਵਾਹ ਐਲੋਹੀਮ ..(੨)
੧. ਰਾਫ਼ਾ ਹੈ ਓਹ ਤਸੱਲੀ ਹੈ ..
ਯਹੋਵਾਹ ਹੈ ਓਹ ਯਰੀ ਹੈ ..
ਤੈਨੂੰ ਭੁੰਝਿਓਂ ਉਠਾਵੇਗਾ ..
ਬੜਾ ਉੱਚਿਆਂ ਬਿਠਾਵੇਗਾ ..
ਯਹੋਵਾਹ ਐਲੋਹੀਮ .. ਯਹੋਵਾਹ ਐਲੋਹੀਮ ..(੨)
੨. ਕੁਦਰਤ ਹੈ ਓਹਦੀ ਏਦਾਂ ਦੀ ..
ਵਗਦੇ ਹੋਏ ਪਾਣੀ ਰੋਕ ਦਿੰਦਾ (੩)
ਸੁੱਕੀ ਜ਼ਮੀਨ ਕੱਡ ਦਿੰਦਾ ਹੈ ..
ਵਗਦੇ ਹੋਏ ਪਾਣੀ ਰੋਕ ਦਿੰਦਾ (੩)
ਯਿਸ਼ੂ ਹੱਥ ਨੂੰ ਵਧਾਵੇਗਾ ..
ਤੇ ਹਲਾਤ ਬਦਲਾਵੇਗਾ ..
ਯਹੋਵਾਹ ਐਲੋਹੀਮ .. ਯਹੋਵਾਹ ਐਲੋਹੀਮ ..(੨)
੩. ਮਾੜੇ ਨੇ ਜਿਹੜੇ ਦਿਨ ਤੇਰੇ ..
ਚੰਗਿਆਂ ਦੇ ਵਿੱਚ ਬਦਲੇਗਾ (੩)
ਲਗਦੇ ਨੇ ਜਿਹੜੇ ਅੱਗ ਵਰਗੇ ..
ਠੰਡਿਆਂ ਦੇ ਵਿੱਚ ਬਦਲੇਗਾ (੩)
ਓਹ ਏਦਾਂ ਕਰਕੇ ਵਿਖਾਵੇਗਾ ..
ਤੇਰੇ ਦਿਨ ਬਦਲਾਵੇਗਾ ..
ਯਹੋਵਾਹ ਐਲੋਹੀਮ .. ਯਹੋਵਾਹ ਐਲੋਹੀਮ ..(੨)
1 comment:
Hallelujah
Post a Comment