ਕਿਓਂ ਨਾ ਹਰ ਪਲ ਮੈਂ ਤੇਰੀ ਤਾਰੀਫ਼ ਕਰਾਂ ..
ਸੱਚੇ ਮਨ ਤੋਂ ਮੈਂ ਤੇਰੀ ਤਾਰੀਫ਼ ਕਰਾਂ ..
ਜੇ ਮੈਂ ਵੇਖਾਂ ਤੇਰੀ ਕੁਦਰਤ ਦੇ ਰੰਗਾਂ ਨੂੰ ..
ਸੱਚੇ ਮਨ ਤੋਂ ਮੈਂ ਤੇਰੀ ਤਾਰੀਫ਼ ਕਰਾਂ ..
ਜੇ ਵੇਖਾਂ ਮੈਂ ਤੇਰੇ ਕੰਮਾਂ ਨੂੰ ..
ਫਿਰ ਵੇਖਾਂ ਮੈਂ ਆਪਣੇ ਲਫ਼ਜ਼ਾਂ ਨੂੰ ..
ਤੇਰੀ ਕੁਦਰਤ ਦੇ ਰੰਗ ਹੈਂ ਬਥੇਰੇ ..
ਕੁਝ ਕਹਿਣ ਲਈ ਲਫ਼ਜ਼ ਨਾ ਕੋਲ ਮੇਰੇ ..
ਕਿਓਂ ਨਾ ਹਰ ਪਲ ਮੈਂ ਤੇਰੀ ਤਾਰੀਫ਼ ਕਰਾਂ ..
੧. ਸੁਬਹ ਦੇ ਪਹਿਰਾਂ ਚ ..
ਪਾਣੀ ਦੇ ਲਹਿਰਾਂ ਚ ..
ਹਰ ਪਾਸੇ ਤੇਰੀ ਕੁਦਰਤ ..
ਦਿਸਦੀ ਏ ਸਹਿਰਾਂ ਚ ..
ਜੇ ਵੇਖਾਂ ਮੈਂ ਤੇਰੇ ਕੰਮਾਂ ਨੂੰ ..
ਫਿਰ ਵੇਖਾਂ ਮੈਂ ਆਪਣੇ ਲਫ਼ਜ਼ਾਂ ਨੂੰ ..
ਤੇਰੀ ਕੁਦਰਤ ਦੇ ਰੰਗ ਹੈਂ ਬਥੇਰੇ ..
ਕੁਝ ਕਹਿਣ ਲਈ ਲਫ਼ਜ਼ ਨਾ ਕੋਲ ਮੇਰੇ ..
ਆਪਣੇ ਗੀਤਾਂ ਵਿੱਚ ਤੇਰੀ ਤਾਰੀਫ਼ ਕਰਾਂ ..
ਸੱਚੇ ਮਨ ਤੋਂ ਮੈਂ ਤੇਰੀ ਤਾਰੀਫ਼ ਕਰਾਂ ..
ਜੇ ਮੈਂ ਜਾਨਾਂ ਤੇਰੀ ਚਾਹਤ ਦੀਆਂ ਗੱਲਾਂ ਨੂੰ ..
ਆਪਣੇ ਦਿਲ ਤੋਂ ਮੈਂ ਤੇਰੀ ਤਾਰੀਫ਼ ਕਰਾਂ ..
੨. ਜ਼ਿੰਦਗੀ ਦੀ ਹਲਚਲ ਚ ..
ਮੇਰੇ ਅੱਜ ਤੇ ਮੇਰੇ ਕੱਲ ਚ ..
ਮੇਰੇ ਸਿਰ ਤੇ ਤੇਰੀ ਸ਼ਫਕਤ ..
ਰਹਿੰਦੀ ਏ ਪਲ ਪਲ ਚ ..
ਜੇ ਵੇਖਾਂ ਮੈਂ ਤੇਰੇ ਕੰਮਾਂ ਨੂੰ ..
ਫਿਰ ਵੇਖਾਂ ਮੈਂ ਆਪਣੇ ਲਫ਼ਜ਼ਾਂ ਨੂੰ ..
ਤੇਰੀ ਕੁਦਰਤ ਦੇ ਰੰਗ ਹੈਂ ਬਥੇਰੇ ..
ਕੁਝ ਕਹਿਣ ਲਈ ਲਫ਼ਜ਼ ਨਾ ਕੋਲ ਮੇਰੇ ..
ਸੱਚੇ ਲਫ਼ਜ਼ਾਂ ਵਿੱਚ ਤੇਰੀ ਤਾਰੀਫ਼ ਕਰਾਂ ..
ਪੂਰੇ ਮਨ ਤੋਂ ਮੈਂ ਤੇਰੀ ਤਾਰੀਫ਼ ਕਰਾਂ ..
ਜੇ ਮੈਂ ਸੋਚਾਂ ਤੇਰੀ ਸ਼ਫਕਤ ਦੀਆਂ ਹੱਦਾਂ ਨੂੰ ..
ਸਾਰੀ ਜ਼ਿੰਦਗੀ ਬਸ ਤੇਰੀ ਤਾਰੀਫ਼ ਕਰਾਂ ..
No comments:
Post a Comment