ਪਿਆਰੇ ਯਿਸ਼ੂ ਮੈਂ ਤੇਰੇ ਫ਼ਜ਼ਲ ਲਈ ..
ਦਿਲ ਤੋਂ ਸ਼ੁਕਰਗੁਜ਼ਾਰ ਰਹਾਂ ..
ਤੇਰਾ ਫ਼ਜ਼ਲ ਮੈਨੂੰ ਰੋਜ਼ ਬਚਾਵੇ ..
ਸੁਬਹ ਸ਼ਾਮ ਤੇਰਾ ਧੰਨਵਾਦ ਕਰਾਂ ..
ਹਾ.. ਹਾਲੇਲੂਇਆ .. ਹਾ.. ਹਾਲੇਲੂਇਆ ..
੧. ਸੀਯੋਨ ਦੀ ਰਾਹ ਤੇ ਚਲਾਇਆ ਹੈ ..
ਦੁਖੀ ਮੇਰਾ ਦਿਲ ਘਬਰਾਇਆ ਹੈ ..
ਅੱਗੇ ਮੈਂ ਵਧਾਂ ਮੈਨੂੰ ਦੇ ਤੂੰ ਫ਼ਜ਼ਲ ..
ਸਾਰੀ ਮੁਸੀਬਤ ਨੂੰ ਦੂਰ ਹਟਾਇਆ ..
ਦਿਲ ਤੋਂ ਸ਼ੁਕਰਗੁਜ਼ਾਰ ਰਹਾਂ ..
੨. ਸੌਂਪਦਾ ਹਾਂ ਮੈਂ ਆਪਣਾ ਰੂਹ ਜਿਸਮ ਜਾਨ ..
ਪਵਿੱਤਰ ਬਣਾ ਤੇਰੀ ਸੇਵਾ ਮੈਂ ਕਰਾਂ ..
ਮੇਰੇ ਵਿੱਚੋਂ ਪ੍ਰਭੂ ਤੂੰ ਹੀ ਦਿਸਦਾ ਰਹੇ ..
ਜੱਗ ਵਿੱਚ ਮੈਨੂੰ ਤੂੰ ਜੋਤੀ ਬਣਾਇਆ ..
ਦਿਲ ਤੋਂ ਸ਼ੁਕਰਗੁਜ਼ਾਰ ਰਹਾਂ ..
੩. ਪਿਆਰ ਤੇਰਾ ਬੜਾ ਹੀ ਨਿਰਾਲਾ ਹੈ ..
ਰਹਿਮ ਕਰ ਕੇ ਮੈਨੂੰ ਤੂੰ ਬਚਾਇਆ ਹੈ ..
ਦੇ ਕੇ ਸਵਰਗੀ ਰਹਿਮਤਾਂ ਤੂੰ ਕੀਤਾ ਹੈ ਆਨੰਦ ..
ਆਦਰ ਦਾ ਤਾਜ ਮੇਰੇ ਸਿਰ ਤੇ ਸਜਾਇਆ ..
ਦਿਲ ਤੋਂ ਸ਼ੁਕਰਗੁਜ਼ਾਰ ਰਹਾਂ ..
No comments:
Post a Comment