ਤੇਰੀ ਸਲੀਬ .. ਦਿੰਦੀ ਸ਼ਿਫਾ ..
ਮੇਰੇ ਗੁਨਾਹ .. ਦਿੰਦੀ ਮਿਟਾ ..
ਸ਼ੁਕਰ ਤੇਰਾ.. ਗਾਵਾਂ ਸਦਾ ..
ਮੇਰੇ ਖੁਦਾ .. ਰਹਿਨੁਮਾ ..
੧. ਤਾਜ ਕੰਡਿਆਂ ਦਾ .. ਸਿਰ ਤੇ ਪਾ ਲਿਆ ..
ਸਾਰਾ ਭੋਜ.. ਜੱਗ ਦਾ ਉਠਾ ਲਿਆ ..
ਜੱਗ ਦੀ ਖ਼ਾਤਿਰ .. ਚੁੱਕ ਲਈ ਸਜ਼ਾ ..
ਮੇਰੇ ਗੁਨਾਹ .. ਦਿੰਦੀ ਮਿਟਾ ..
ਸ਼ੁਕਰ ਤੇਰਾ.. ਗਾਵਾਂ ਸਦਾ ..
ਮੇਰੇ ਖੁਦਾ .. ਰਹਿਨੁਮਾ ..
੨. ਤੇਰੇ ਰੂਹ ਦੀ.. ਪਾਕ ਹਜ਼ੂਰੀ ..
ਭਰਪੂਰੀ.. ਰੂਹ ਦੀ ਮਾਮੂਰੀ ..
ਫ਼ਾਨੀ ਦੁਨੀਆ ਨੂੰ.. ਲੈਂਦੀ ਬਚਾ ..
ਮੇਰੇ ਗੁਨਾਹ .. ਦਿੰਦੀ ਮਿਟਾ ..
ਸ਼ੁਕਰ ਤੇਰਾ.. ਗਾਵਾਂ ਸਦਾ ..
ਮੇਰੇ ਖੁਦਾ .. ਰਹਿਨੁਮਾ ..
੩. ਮੇਰੇ ਦਿਲ ਵਿੱਚ.. ਤੂੰ ਰਹਿੰਦਾ ਸਦਾ..
ਯਿਸ਼ੂ ਨਾਮ.. ਸਭ ਤੋਂ ਮਹਾਨ ..
ਤੇਰੇ ਪਿਆਰ ਤੇ.. ਦੀਪ ਫ਼ਿਦਾ..
ਮੇਰੇ ਗੁਨਾਹ .. ਦਿੰਦੀ ਮਿਟਾ ..
ਸ਼ੁਕਰ ਤੇਰਾ.. ਗਾਵਾਂ ਸਦਾ ..
ਮੇਰੇ ਖੁਦਾ .. ਰਹਿਨੁਮਾ ..
No comments:
Post a Comment