ਸਾਨੂੰ ਮਿਲ ਗਈ ਆਜ਼ਾਦੀ ਯਿਸ਼ੂ ਨਾਂ ਚ ..
ਹੁਣ ਰਹੀ ਨਾ ਗੁਲਾਮੀ ਯਿਸ਼ੂ ਨਾਂ ਚ ..
ਆਜ਼ਾਦੀ ਯਿਸ਼ੂ ਨਾਂ ਚ - ੩
ਸਾਨੂੰ ਮਿਲ ਗਈ ਹੈ ...
੧. ਜਨਮ ਦਾ ਅੰਨ੍ਹਾ ਜਦੋਂ ਯਿਸ਼ੂ ਕੋਲ ਆਉਂਦਾ ਏ - ੨
ਚੰਗਾ ਕਰੋ ਜੀ ਮੈਨੂੰ ਨਜ਼ਰੀਂ ਨਾ ਆਉਂਦਾ ਏ - ੨
ਉਹਨੂੰ ਮਿਲੀਆਂ ਨੇਂ ਅੱਖਾਂ - ੨
ਉਹਨੂੰ ਮਿਲੀਆਂ ਨੇਂ ਅੱਖਾਂ ਯਿਸ਼ੂ ਨਾਂ ਚ ..
ਹੁਣ ਰਹੀ ਨਾ ਗੁਲਾਮੀ ਯਿਸ਼ੂ ਨਾਂ ਚ ..
ਆਜ਼ਾਦੀ ਯਿਸ਼ੂ ਨਾਂ ਚ ...
੨. ਬੰਦੀ ਪੌਲੁਸ ਸਿਲਾਸ ਨੂੰ ਬਣਾਇਆ ਸੀ ..
ਅੱਧੀ ਰਾਤੀ ਖੁਦ ਆ ਕੇ ਛੁਡਾਇਆ ਸੀ ..
ਓਥੇ ਹਿੱਲੀਆਂ ਸੀ ਨੀਹਾਂ - ੨
ਓਥੇ ਹਿੱਲੀਆਂ ਸੀ ਨੀਹਾਂ ਯਿਸ਼ੂ ਨਾਂ ਚ ..
ਹੁਣ ਰਹੀ ਨਾ ਗੁਲਾਮੀ ਯਿਸ਼ੂ ਨਾਂ ਚ ..
ਆਜ਼ਾਦੀ ਯਿਸ਼ੂ ਨਾਂ ਚ ...
੩. ਈਮਾਨ ਰਾਈ ਦੇ ਸਮਾਨ ਤੁਸੀਂ ਰੱਖ ਲਓ..
ਹੁਣ ਯਿਸ਼ੂ ਤੇ ਨਿਗਾਹਾਂ ਤੁਸੀਂ ਕੱਸ ਲਓ ..
ਫੇਰ ਹੋਵੇਗਾ ਅਚੰਬਾ - ੨
ਫੇਰ ਹੋਵੇਗਾ ਅਚੰਬਾ ਯਿਸ਼ੂ ਨਾਂ ਚ ..
ਹੁਣ ਰਹੀ ਨਾ ਗੁਲਾਮੀ ਯਿਸ਼ੂ ਨਾਂ ਚ ..
ਆਜ਼ਾਦੀ ਯਿਸ਼ੂ ਨਾਂ ਚ ...
No comments:
Post a Comment