ਅੰਨਿਆਂ ਨੂੰ ਯਿਸ਼ੂ ਦਿੰਦਾ ਨੈਣ ... ਕੋੜੀਆਂ ਨੂੰ ਸ਼ਿਫ਼ਾਵਾਂ ...
ਦੁਖੀਆਂ ਦੇ ਦੁਖ ਮੁੱਕ ਜਾਂਦੇ ... ਮੰਗਦੇ ਜਦੋਂ ਦੁਆਵਾਂ ...
ਮੰਗਦੇ ਜਦੋਂ ਦੁਆਵਾਂ ... ਮੰਗਦੇ ਜਦੋਂ ਦੁਆਵਾਂ ...
੧. ਜੋ ਚਲਾਵੇ ਜਨਮ ਦੇ ਲੰਗੜੇ ... ਓਹ ਹੈ ਯਿਸ਼ੂ ਨਾਮ (੨)
ਦੁਖੀਆਂ ਅਤੇ ਬਿਮਾਰਾਂ ਨੂੰ ਓਹ ... ਦੇਂਦਾ ਚੈਨ ਆਰਾਮ (੨)
ਨੱਚ-ਨੱਚ ਕਰਾਂ ਮੈਂ ਤਾਰੀਫ਼ ... ਓਹਦੇ ਘਰ ਜਦ ਜਾਵਾਂ ...
ਦੁਖੀਆਂ ਦੇ ਦੁਖ ਮੁੱਕ ਜਾਂਦੇ ... ਮੰਗਦੇ ਜਦੋਂ ਦੁਆਵਾਂ ...
੨. ਮੁਕਤੀ ਯਿਸ਼ੂ ਕੋਲੋਂ ਮਿਲਣੀ ... ਦੂਜਾ ਦੇ ਨਹੀਂ ਸੱਕਦਾ (੨)
ਅੱਖ ਦੀ ਪੁਤਲੀ ਤੋਂ ਵੀ ਵਧ ਕੇ ... ਸਾਨੂੰ ਓਹ ਹੈ ਰੱਖਦਾ (੨)
ਦੁੱਖ ਦੇ ਵਿੱਚ ਉਸਦੇ ਪਰ ਹੇਠਾਂ ... ਮੈਂ ਛਿਪ ਜਾਵਾਂ ...
ਦੁਖੀਆਂ ਦੇ ਦੁਖ ਮੁੱਕ ਜਾਂਦੇ ... ਮੰਗਦੇ ਜਦੋਂ ਦੁਆਵਾਂ ...
੩. ਦਿੱਤੀ ਜਾਨ ਹੈ ਜਿਸ ਨੇ ਜੱਗ ਲਈ ... ਉਸ ਨੂੰ ਤੇ ਪਹਿਚਾਣੋ (੨)
ਸਾਡੀ ਸ਼ਿਫਾ ਲਈ ਕੋੜੇ ਖਾਦੇ ... ਉਸ ਦੀਆਂ ਕਦਰਾਂ ਜਾਣੋਂ (੨)
ਅੱਜ ਮੈਂ ਯਿਸ਼ੂ ਖੂਨ ਚ ਤੇਰੇ ... ਭਿੱਜਣਾ ਚਾਵਾਂ ...
ਦੁਖੀਆਂ ਦੇ ਦੁਖ ਮੁੱਕ ਜਾਂਦੇ ... ਮੰਗਦੇ ਜਦੋਂ ਦੁਆਵਾਂ ...
No comments:
Post a Comment