ਐ ਮੇਰੇ ਸ਼ਾਹ ਖੁਦਾਵੰਦਾ ..
ਵਡਿਆਈ ਤੇਰੀ ਕਰਾਂਗਾ ..
ਮੈਂ ਸਦਾ ਤੀਕ ਬਿਆਨ ਕਰਾਂ ..
ਕਿ ਤੇਰਾ ਹੈ ਮੁਬਾਰਕ ਨਾਂ ..
੧. ਮੈਂ ਤੈਨੂੰ ਹੀ ਖੁਦਾਵੰਦਾ ..
ਹਰ ਰੋਜ਼ ਮੁਬਾਰਕ ਆਖਾਂਗਾ ..
ਹਮੇਸ਼ਾ ਤੇਰੇ ਨਾਂ ਹੀ ਦੀ ..
ਜਾਨ ਮੇਰੀ ਉਸਤਤ ਗਾਵੇਗੀ ..
੨. ਖੁਦਾ ਬਜ਼ੁਰਗ ਤੇ ਫ਼ਾਇਕ ਹੈ ..
ਬੇਹੱਦ ਤਾਰੀਫ਼ ਦੇ ਲਾਇਕ ਹੈ ..
ਬਜ਼ੁਰਗੀ ਓਹਦੀ ਜ਼ਾਹਿਰ ਹੈ ..
ਓਹ ਅਕਲੋਂ ਸਮਝੋਂ ਬਾਹਿਰ ਹੈ ..
੩. ਸਿਤਾਇਸ਼ ਤੇਰੇ ਕੰਮਾਂ ਦੀ ..
ਪੁਸ਼ਤ ਦੂਜੀ ਪੁਸ਼ਤ ਨਾਲ ਕਰੇਗੀ ..
ਓਹ ਤੇਰੀ ਬੇਹੱਦ ਕੁਦਰਤ ਦਾ ..
ਬਿਆਨ ਸੁਣਾਵੇਗੀ ਸਦਾ ..
੪. ਤੇਰੀ ਜਨਾਬ ਦੀ ਇੱਜ਼ਤ ਸਭ ..
ਜੋ ਡਾਡੀ ਹੈ ਸ਼ਾਨ ਵਾਲੀ ਰੱਬ ..
ਤੇਰੇ ਅਜਾਇਬ ਕੰਮਾਂ ਦਾ ..
ਮੈਂ ਖੋਲ ਕੇ ਹਾਲ ਸੁਨਾਵਾਂਗਾ ..
੫. ਕੰਮ ਡਾਡੇ ਤੇਰੀ ਕੁਦਰਤ ਦੇ ..
ਲੋਗ ਇੱਕ ਦੂਜੇ ਨੂੰ ਦੱਸਣਗੇ ..
ਪਰ ਮੈਂ ਹਮੇਸ਼ਾ ਤੀਕ ਖੁਦਾ ..
ਬਜ਼ੁਰਗੀ ਤੇਰੀ ਕਰਾਂਗਾ ..
No comments:
Post a Comment