ਵੇਖ ਮੁਸੀਬਤ ਮੇਰੀ ..
ਮੈਨੂੰ ਤੂੰ ਰਿਹਾਈ ਦੇ ..
੧. ਦੇ ਤੂੰ ਰਿਹਾਈ ਮੈਨੂੰ ਖੁਦਾਇਆ ..
ਭੁੱਲਿਆ ਨਾ ਸ਼ਰਾ ਮੈਂ ਤੇਰੀ ..
ਮੈਨੂੰ ਤੂੰ ਰਿਹਾਈ ਦੇ ..
੨. ਮੇਰਾ ਮੁਕਦਮਾ ਆਪੇ ਤੂੰ ਲੈ ਲੈ ..
ਹੋਵੇ ਖ਼ਲਾਸੀ ਤਾਂ ਮੇਰੀ ..
ਮੈਨੂੰ ਤੂੰ ਰਿਹਾਈ ਦੇ ..
੩. ਮੈਨੂੰ ਜਿਵਾ ਉਸ ਗੱਲ ਦੀ ਖ਼ਾਤਿਰ ..
ਆਪੇ ਤੂੰ ਕੀਤੀ ਸੀ ਜਿਹੜੀ ..
ਮੈਨੂੰ ਤੂੰ ਰਿਹਾਈ ਦੇ ..
੪. ਤੇਰਿਆਂ ਹੁਕਮਾਂ ਨੂੰ ਬਧ ਨਹੀਂ ਢੂੰਡਦੇ ..
ਦੂਰ ਮੁਕਤ ਥੀਂ ਓਹ ਤੇਰੀ ..
ਮੈਨੂੰ ਤੂੰ ਰਿਹਾਈ ਦੇ ..
੫. ਕਰੀਂ ਅਦਾਲਤ ਮੈਨੂੰ ਜਿਵਾਲੀੰ ..
ਰਹਿਮਤ ਤੇਰੀ ਹੈ ਬਥੇਰੀ ..
ਮੈਨੂੰ ਤੂੰ ਰਿਹਾਈ ਦੇ ..
੬. ਤੇਰਾ ਕਲਾਮ ਮੁੱਡੋੰ ਯਾ ਰੱਬ ਸੱਚ ਹੈ ..
ਸੱਚੀ ਹੈ ਅਦਾਲਤ ਤੇਰੀ ..
ਮੈਨੂੰ ਤੂੰ ਰਿਹਾਈ ਦੇ ..
੭. ਦੂਤੀ ਦੁਸ਼ਮਨ ਮੇਰੇ ਬਥੇਰੇ ..
ਸ਼ਰਾ ਨਾ ਛੱਡੀ ਏ ਮੈਂ ਤੇਰੀ ..
ਮੈਨੂੰ ਤੂੰ ਰਿਹਾਈ ਦੇ ..
No comments:
Post a Comment