ਯਹੋਵਾਹ ਰਾਜ ਆਪ ਕਰਦਾ ਹੈ ..
ਕੁੱਲ ਲੋਕ ਮਨਾਵਣ ਡਰ ..
ਓਹ ਕਰੋਬੀਮ ਤੇ ਬੈਠਾ ਹੈ ..
ਕੰਬੇ ਜ਼ਮੀਨ ਥਰ ਥਰ ..
੧. ਸਿਯੋਨ ਵਿੱਚ ਹੈ ਬਜ਼ੁਰਗ ਖੁਦਾ ..
ਬੁਲੰਦ ਸਭ ਲੋਕਾਂ ਤੇ ..
ਓਹ ਪਾਕ ਨਾਂ ਵੱਡੇ ਤੇਰੇ ਦੀ ..
ਸਿਤਾਇਸ਼ ਕਰਣਗੇ ..
੨. ਬਾਦਸ਼ਾਹ ਦਾ ਜ਼ੋਰ ਤੇ ਇਖਤਿਆਰ ..
ਹੈ ਦੋਸਤ ਅਦਾਲਤ ਦਾ ..
ਸਚਿਆਈ ਕਾਇਮ ਕੀਤੀ ਹੈ ..
ਤੂੰ ਏਂ ਖੁਦਾਵੰਦਾ ..
੩. ਯਾਕੂਬ ਵਿੱਚ ਪੂਰਾ ਕੀਤਾ ਤੂੰ ..
ਸਚਿਆਈ ਤੇ ਨਿਆਉਂ ..
ਯਹੋਵਾਹ ਰੱਬ ਅਸਾਡੇ ਨੂੰ ..
ਸਭ ਜਾਣੋਂ ਆਲੀਸ਼ਾਨ ..
੪. ਤੇ ਓਹਦੇ ਪੈਰ ਦੀ ਚੌਕੀ ਕੋਲ ..
ਆ ਮੱਥਾ ਟੇਕੋ ਸਭ ..
ਕਿ ਓਹੋ ਪਾਕ ਖੁਦਾਵੰਦ ਹੈ ..
ਇਕੱਲਾ ਸਾਡਾ ਰੱਬ ..
No comments:
Post a Comment