ਵੱਜਗੀ ਸਵਰਗਾਂ ਵਿੱਚ ਸ਼ਹਨਾਈ , ਸੋਹਣੀ ਰੁੱਤ ਖੁਸ਼ੀਆਂ ਦੀ ਆਈ (੨)
ਹੋਵੇ ਰੱਬ ਦੀ ਅੱਜ ਵਡਿਆਈ (੨)
ਓਹਦੇ ਗੀਤ ਅੱਜ ਗਾ ..
ਅੱਜ ਜਨਮ ਦਿਹਾੜਾ ਅੱਜ ਖੁਸ਼ੀਆਂ ਮਨਾ (੨)
ਯਿਸ਼ੂ ਚਰਨੀ ਚ ਆਇਆ ਅੱਜ ਖੁਸ਼ੀਆਂ ਮਨਾ ..
੧. ਸਭਨੇ ਗੀਤ ਖੁਸ਼ੀ ਦੇ ਗਾਏ , ਸਭਨੇ ਰਲ-ਮਿਲ ਭੰਗੜੇ ਪਾਏ (੨)
ਵੱਜਿਆ ਢੋਲ ਤੇ ਪਈਆਂ ਲੁੱਡੀਆਂ , ਧੂੜਾਂ ਵਿੱਚ ਅਸਮਾਨੀ ਉੱਡੀਆਂ ..
ਰਹੇ ਖੁਸ਼ੀ ਮਨਾ ..
ਅੱਜ ਜਨਮ ਦਿਹਾੜਾ ਅੱਜ ਖੁਸ਼ੀਆਂ ਮਨਾ (੨)
ਯਿਸ਼ੂ ਚਰਨੀ ਚ ਆਇਆ ਅੱਜ ਖੁਸ਼ੀਆਂ ਮਨਾ ..
੨. ਬਾਰੀ-ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲਿਆਂਦਾ ਬਾਲਾ (੨)
ਯਿਸ਼ੂ ਮਸੀਹ ਨੇ ਜਨਮ ਲੈ ਲਿਆ ਘਰ ਘਰ ਹੋਇਆ ਉਜਾਲਾ (੨)
ਬੱਲੇ-ਬੱਲੇ ਹੋ ਹੋ ਗਈ ਏ , ਸ਼ਾਵਾ-ਸ਼ਾਵਾ ਹੋ ਗਈ ਏ (੨)
੩. ਇੱਕ ਦੂਤ ਸਵਰਗੋਂ ਆਇਆ , ਓਹ ਤੇ ਖ਼ਬਰ ਖੁਸ਼ੀ ਦੀ ਲਿਆਇਆ (੨)
ਦਿੱਤੀਆਂ ਸਭਨੇ ਆਣ ਵਧਾਈਆਂ ਹੋਈਆਂ ਸਭ ਪਾਸੇ ਰੁਸ਼ਨਾਈਆਂ ..
ਮੁਕਤੀਦਾਤਾ ਗਿਆ ਆ ..
ਅੱਜ ਜਨਮ ਦਿਹਾੜਾ ਅੱਜ ਖੁਸ਼ੀਆਂ ਮਨਾ (੨)
ਯਿਸ਼ੂ ਚਰਨੀ ਚ ਆਇਆ ਅੱਜ ਖੁਸ਼ੀਆਂ ਮਨਾ ..
੪. ਬਾਰੀ-ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲਿਆਂਦੀਆਂ ਸਲਾਈਆਂ (੨)
ਯਿਸ਼ੂ ਮਸੀਹ ਦੇ ਜਨਮ ਦਿਨ ਦੀਆਂ ਸਭ ਨੂੰ ਹੋਣ ਵਧਾਈਆਂ ..
ਬੱਲੇ-ਬੱਲੇ ਹੋ ਹੋ ਗਈ ਏ , ਸ਼ਾਵਾ-ਸ਼ਾਵਾ ਹੋ ਗਈ ਏ (੨)
੫. ਬਾਰੀ-ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲਿਆਂਦੀਆਂ ਅੰਬੀਆਂ (੨)
ਯਿਸ਼ੂ ਮਸੀਹ ਦਾ ਨਾਮ ਸੁਣਕੇ , ਸ਼ੈਤਾਨੀ ਰੂਹਾਂ ਕੰਬੀਆਂ ..
ਬੱਲੇ-ਬੱਲੇ ਹੋ ਹੋ ਗਈ ਏ , ਸ਼ਾਵਾ-ਸ਼ਾਵਾ ਹੋ ਗਈ ਏ (੨)
੬. ਬਾਰੀ-ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲਿਆਂਦੀ ਬਾਈਬਲ (੨)
ਹੁਣ ਅਸੀਂ ਬਣ ਗਏ ਆਂ , ਯਿਸ਼ੂ ਮਸੀਹ ਦੇ ਕਾਬਿਲ (੨)
੭. ਨੂਰ ਹਰ ਪਾਸੇ ਛਾਇਆ ਏ (੨)
ਦੁਖੀਆਂ ਬਿਮਾਰਾਂ ਦਾ ਵੇਖੋ ਆ ਗਿਆ ਸਹਾਰਾ ਏ (੨)
ਬੱਲੇ-ਬੱਲੇ ਹੋ ਹੋ ਗਈ ਏ , ਸ਼ਾਵਾ-ਸ਼ਾਵਾ ਹੋ ਗਈ ਏ (੨)
No comments:
Post a Comment