ਵਿੱਚ ਚਰਨੀ ਸ਼ਿਲਕ ਵੱਜਦੇ ਨੇ , ਆਈਆਂ ਨੇ ਬਰਾਤਾਂ (੨)
ਦੂਤਾਂ ਦੇ ਟੋਲ੍ਹੇ ਲੈ ਕੇ (੨)
ਆਏ ਜੇ ਸੁਗਾਤਾਂ ..
ਵਿੱਚ ਚਰਨੀ ਸ਼ਿਲਕ ਵੱਜਦੇ ਨੇ , ਆਈਆਂ ਨੇ ਬਰਾਤਾਂ ..
੧. ਇਹ ਨੂਰ ਦੀਆਂ ਲਾਟਾਂ ਨੇ , ਰਾਤ ਆਈ ਚਾਨਣੀ ਜੇ (੨)
ਸਾਰੇ ਪੁਲਾੜ ਆਖਦੇ , ਅਸਾਂ ਨਜ਼ਰ ਵੀ ਲਾਵਣੀ ਜੇ (੨)
ਇਸ ਰਾਤ ਨੂੰ ਵਧਾਈਆਂ , ਸਭ ਦੇਂਦੀਆਂ ਰਾਤਾਂ (੨)
ਦੂਤਾਂ ਦੇ ਟੋਲ੍ਹੇ ਲੈ ਕੇ (੨)
ਆਏ ਜੇ ਸੁਗਾਤਾਂ ..
ਵਿੱਚ ਚਰਨੀ ਸ਼ਿਲਕ ਵੱਜਦੇ ਨੇ , ਆਈਆਂ ਨੇ ਬਰਾਤਾਂ ..
੨. ਦੁਖੀਆਂ ਦੇ ਪੈਂਡੇ ਮੁੱਕ ਗਏ , ਜਾਗ ਉੱਠੀਆਂ ਸਦਰਾਂ ਸੁੱਤੀਆਂ (੨)
ਨੱਚਦੀ ਏ ਸਭ ਖੁਦਾਈ ਤੇ ਕਾਇਨਾਤ ਬੇਲਾਂ ਦਿੱਤੀਆਂ (੨)
ਹਰ ਜ਼ਰ੍ਰਾ ਝੂੰਮ ਉੱਠਿਆ ਏ ਮਿਲੀਆਂ ਨੇ ਨਜ਼ਾਤਾਂ (੨)
ਦੂਤਾਂ ਦੇ ਟੋਲ੍ਹੇ ਲੈ ਕੇ (੨)
ਆਏ ਜੇ ਸੁਗਾਤਾਂ ..
ਵਿੱਚ ਚਰਨੀ ਸ਼ਿਲਕ ਵੱਜਦੇ ਨੇ , ਆਈਆਂ ਨੇ ਬਰਾਤਾਂ ..
੩. ਨਿੱਕੀ ਜੇਹੀ ਹਸਤੀ ਬਣ ਕੇ , ਲਾੜਾ ਜੇ ਜੱਗਾ ਵਿੱਚ ਆਇਆ (੨)
ਮੁੱਕੀਆਂ ਨੇ ਰਸਮਾਂ ਸਾਰੀਆਂ , ਦੁਲਹੇ ਨੇ ਮੂੰਹ ਵਿਖਾਇਆ (੨)
ਅਹਿਲ ਵੰਡਦਾ ਅੱਜ ਬਦਾਨਾ ਜੇ ਭਰ ਭਰ ਕੇ ਪਰਾਤਾਂ (੨)
ਦੂਤਾਂ ਦੇ ਟੋਲ੍ਹੇ ਲੈ ਕੇ (੨)
ਆਏ ਜੇ ਸੁਗਾਤਾਂ ..
ਵਿੱਚ ਚਰਨੀ ਸ਼ਿਲਕ ਵੱਜਦੇ ਨੇ , ਆਈਆਂ ਨੇ ਬਰਾਤਾਂ ..
No comments:
Post a Comment