ਅੱਜ ਮਾੜਿਆਂ ਵੱਲ ਜਾਣਾ ਏ , ਰਲ ਵੱਡਾ ਦਿਨ ਸਭਨਾਂ ਮਨਾਉਣਾ ਏ ..
ਅੱਜ ਨੱਚ-ਨੱਚ ਈਦ ਨੂੰ ਮਨਾਉਣਾ ਏ (੨)
ਅਸਾਂ ਹਾਲੇਲੂਯਾਹ-ਹਾਲੇਲੂਯਾਹ ਗਾਉਣਾ ਏ (੨)
ਅੱਜ ਦੇਣੀਆਂ ਮੁਬਾਰਕਾਂ ਨੇ ਸਭ ਨੂੰ (੨)
ਹੈਪੀ ਵੱਡਾ ਦਿਨ ਸਾਰਿਆਂ ਨੂੰ ਕਹਿਣਾ ਏ (੨)
੧. ਵੱਡਾ ਦਿਨ ਆਇਆ ਖੁਸ਼ੀਆਂ ਮਨਾਈਏ (੨)
ਸਭ ਰੁੱਸਿਆਂ ਨੂੰ ਗਲ ਨਾਲ ਲਾਈਏ (੨)
ਅੱਜ ਰਲ-ਮਿਲ ਜਸ਼ਨ ਮਨਾਉਣਾ ਏ (੨)
ਹੈਪੀ ਵੱਡਾ ਦਿਨ ਸਾਰਿਆਂ ਨੂੰ ਕਹਿਣਾ ਏ (੨)
੨. ਦੂਤਾਂ ਸੁਲਹ ਦਾ ਪੈਗਾਮ ਆ ਕੇ ਦੱਸਿਆ (੨)
ਮੀਂਹ ਰਹਿਮਤਾਂ ਦਾ ਜੱਗ ਉੱਤੇ ਵੱਸਿਆ (੨)
ਡਿੱਗੇ ਢੱਠਿਆਂ ਨੂੰ ਗਲ ਨਾਲ ਲਾਉਣਾ ਏ (੨)
ਹੈਪੀ ਵੱਡਾ ਦਿਨ ਸਾਰਿਆਂ ਨੂੰ ਕਹਿਣਾ ਏ (੨)
No comments:
Post a Comment