ਕੋਈ ਹੈਪੀ ਕ੍ਰਿਸਮਿਸ ਕਹੇ , ਕੋਈ ਮੈਰੀ ਕ੍ਰਿਸਮਿਸ ਕਹੇ (੨)
ਬੜਾ ਲੱਗਦਾ ਪਿਆਰਾ ਏ (੨)
ਯਿਸ਼ੂ ਰਾਜਿਆਂ ਦੇ ਰਾਜੇ ਦਾ ਅੱਜ ਜਨਮ ਦਿਹਾੜਾ ਏ (੨)
੧. ਘਰ ਨਾਲੇ ਚਰਚ ਸਜਾਏ ਓਹਦੇ ਲੋਕਾਂ ਨੇ (੨)
ਛੱਤਾਂ ਉੱਤੇ ਤਾਰੇ ਚਮਕਾਏ ਓਹਦੇ ਨੇ (੨)
ਵੱਡੇ ਦਿਨ ਦੀ ਵਧਾਈ ਦੇਣ ਆਪੋ ਵਿੱਚ ਭਾਈ (੨)
ਕਿੰਨ੍ਹਾਂ ਅਜਬ ਨਜ਼ਾਰਾ ਏ (੨)
ਯਿਸ਼ੂ ਰਾਜਿਆਂ ਦੇ ਰਾਜੇ ਦਾ ਅੱਜ ਜਨਮ ਦਿਹਾੜਾ ਏ (੨)
੨. ਲੋਕੀ ਕਹਿੰਦੇ ਨਬੀਆਂ ਭਵਿੱਖਵਾਣੀ ਕੀਤੀ ਸੀ (੨)
ਕੋਈ ਕਹਿੰਦਾ ਦੂਤਾਂ ਨੇ ਵੀ ਗੱਲਬਾਤ ਕੀਤੀ ਸੀ (੨)
ਛਾਈਆਂ ਰੌਣਕਾਂ ਚੁਫ਼ੇਰੇ ਖਿੜੇ ਖੁਸ਼ੀਆਂ ਦੇ ਵਿਹੜੇ (੨)
ਨੱਚੇ ਜੱਗ ਅੱਜ ਸਾਰਾ ਏ (੨)
ਯਿਸ਼ੂ ਰਾਜਿਆਂ ਦੇ ਰਾਜੇ ਦਾ ਅੱਜ ਜਨਮ ਦਿਹਾੜਾ ਏ (੨)
੩. ਬਾਣੀ ਦੀਆਂ ਲਿਖਤਾਂ ਤੇ ਹੋ ਰਿਹਾ ਵਿਚਾਰ ਏ (੨)
ਵੱਖ-ਵੱਖ ਵਿਸ਼ਿਆਂ ਤੇ ਹੁੰਦਾ ਪਰਚਾਰ ਏ (੨)
ਕਿਤੇ ਚਰਨੀ ਦੀ ਗੱਲ ਕਿਤੇ ਤੱਕੋ ਓਹਦੇ ਵੱਲ (੨)
ਜਿਹਨੇ ਆਉਣਾ ਦੋਬਾਰਾ ਏ (੨)
ਯਿਸ਼ੂ ਰਾਜਿਆਂ ਦੇ ਰਾਜੇ ਦਾ ਅੱਜ ਜਨਮ ਦਿਹਾੜਾ ਏ (੨)
No comments:
Post a Comment