ਰੱਬ ਦੀ ਰਜ਼ਾ ਦੇ ਵਿੱਚ .. ਰਾਜ਼ੀ ਰਹਿਣਾ ਚਾਹਿਦਾ ..
ਜਿਸ ਤਰ੍ਹਾਂ ਮਾਲਕ ਵਾਹ੍ਵੇ .. ਓਵੇਂ ਵਹਿਣਾ ਚਾਹਿਦਾ ..
ਰੱਬ ਦੀ ਰਜ਼ਾ ਦੇ ਵਿੱਚ .. ਰਾਜ਼ੀ ਰਹਿਣਾ ਚਾਹਿਦਾ ..
੧. ਟਲੀ ਨਾ ਮੁਸੀਬਤ ਵੇਖੋ .. ਨਬੀ ਜੋ ਅਯੂਬ ਤੋਂ (੨)
ਮੋੜਿਆ ਨੀਂ ਮੁੱਖ ਓਹਨੇ .. ਸੱਚੇ ਮਹਿਬੂਬ ਤੋਂ (੨)
ਤੀਂਵੀਂ ਆਪਣੀ ਨੂੰ ਕਹਿੰਦਾ .. ਰੌਲਾ ਨਹੀਓਂ ਪਾਈਦਾ ..
ਰੱਬ ਦੀ ਰਜ਼ਾ ਦੇ ਵਿੱਚ .. ਰਾਜ਼ੀ ਰਹਿਣਾ ਚਾਹਿਦਾ ..
੨. ਪੌਲੁਸ ਤੇ ਸਿਲਾਸ ਦੁੱਖਾਂ .. ਵਿੱਚ ਗੀਤ ਗਾਉਂਦੇ ਨੇ (੨)
ਧੰਨਵਾਦ ਕਰਦੇ ਰੱਬ ਦਾ .. ਸ਼ੁਕਰ ਮਨਾਉਂਦੇ ਨੇ (੨)
ਹਰ ਹਾਲ ਵਿੱਚ ਧੰਨਵਾਦ .. ਕਹਿਣਾ ਚਾਹਿਦਾ ..
ਰੱਬ ਦੀ ਰਜ਼ਾ ਦੇ ਵਿੱਚ .. ਰਾਜ਼ੀ ਰਹਿਣਾ ਚਾਹਿਦਾ ..
No comments:
Post a Comment