ਯਿਸ਼ੂ ਜੱਗ ਦਾ ਵਾਲੀ ਹੈ ..
ਓਹਦੀ ਸ਼ਾਨ ਨਿਰਾਲੀ ਹੈ (੨)
ਯਿਸ਼ੂ ਜੱਗ ਦਾ ਵਾਲੀ ਹੈ ..
੧. ਕੀਤਾ ਜੋ ਵਾਇਦਾ ਯਿਸ਼ੂ .. ਪੂਰਾ ਨਿਭਾਇਆ ਯਿਸ਼ੂ ..
ਪਾਪਾਂ ਤੋਂ ਛੁਡਾਇਆ ਯਿਸ਼ੂ .. ਗਲ ਨਾਲ ਲਾਇਆ ਯਿਸ਼ੂ ..
ਮੇਰਾ ਬਣਿਆ ਅਯਾਲੀ ਹੈ (੨)
ਓਹਦੀ ਸ਼ਾਨ ਨਿਰਾਲੀ ਹੈ (੨)
ਯਿਸ਼ੂ ਜੱਗ ਦਾ ਵਾਲੀ ਹੈ ..
੨. ਜੱਗ ਦਾ ਹੈ ਚਾਨਣ ਯਿਸ਼ੂ .. ਚਾਨਣ ਚਮਕਾਇਆ ਯਿਸ਼ੂ ..
ਕਰਕੇ ਹਨੇਰਾ ਦੂਰ .. ਨੂਰ ਚਮਕਾਇਆ ਯਿਸ਼ੂ ..
ਓਹਦਾ ਤਖ਼ਤ ਜਲਾਲੀ ਹੈ (੨)
ਓਹਦੀ ਸ਼ਾਨ ਨਿਰਾਲੀ ਹੈ (੨)
ਯਿਸ਼ੂ ਜੱਗ ਦਾ ਵਾਲੀ ਹੈ ..
੩. ਜ਼ਿੰਦਗੀ ਚ ਆਇਆ ਯਿਸ਼ੂ .. ਰੂਹ ਨੂੰ ਚਮਕਾਇਆ ਯਿਸ਼ੂ ..
ਕੀਤੇ ਨਬੂਅਤ ਜਿੰਨ੍ਹੇ .. ਸਭ ਨੂੰ ਪੁਗਾਇਆ ਯਿਸ਼ੂ ..
ਦਿੱਤੀ ਪਾਕ ਰੂਹ ਨਿਸ਼ਾਨੀ ਹੈ (੨)
ਓਹਦੀ ਸ਼ਾਨ ਨਿਰਾਲੀ ਹੈ (੨)
ਯਿਸ਼ੂ ਜੱਗ ਦਾ ਵਾਲੀ ਹੈ ..
No comments:
Post a Comment