ਦੇ ਦੇ ਰੂਹ ਦਾ ਨਜ਼ਾਰਾ ਯਿਸ਼ੂ ਜੀ (੨)
ਜੰਗ ਲੜਨਾ ਸਿਖਾ ਦੇ (੪)
ਮੇਰੇ ਚਾਰ ਚੁਫ਼ੇਰੇ ਯਿਸ਼ੂ ਜੀ (੨)
ਪੈਰੇ ਦੂਤਾਂ ਦੇ ਲਾ ਦੇ (੪)
੧. ਮੇਰੇ ਪ੍ਰਭੂ ਜਿਹਾ ਕੋਈ ਨਾ ਸਹਾਰਾ (੨)
ਆਵੇ ਜਿਹੜਾ ਦੁਖੀ ਓਹ ਪਾਵੇ ਛੁਟਕਾਰਾ (੨)
ਦਾਸ ਤੇਰਾ ਕਰਦਾ ਦੁਆ (੨)
ਮੀਂਹ ਬਰਕਤਾਂ ਦਾ ਪਾ ਦੇ (੪)
ਮੇਰੇ ਚਾਰ ਚੁਫ਼ੇਰੇ ਯਿਸ਼ੂ ਜੀ (੨)
ਪੈਰੇ ਦੂਤਾਂ ਦੇ ਲਾ ਦੇ (੪)
੨. ਜਿੱਥੇ ਵੀ ਤੂੰ ਭੇਜੇਂ ਯਿਸ਼ੂ ਤੇਰੇ ਨਾਂ ਤੇ ਜਾਵਾਂ (੨)
ਹਾਰ ਕੇ ਨਾ ਆਵਾਂ .. ਸਦਾ ਜਿੱਤ ਕੇ ਮੈਂ ਆਵਾਂ (੨)
ਦਾਉਦ ਦੇ ਵਾਂਗੂ ਯਿਸ਼ੂ ਜੀ (੨)
ਮੇਰਾ ਜ਼ੋਰ ਵਧਾ ਦੇ (੪)
ਮੇਰੇ ਚਾਰ ਚੁਫ਼ੇਰੇ ਯਿਸ਼ੂ ਜੀ (੨)
ਪੈਰੇ ਦੂਤਾਂ ਦੇ ਲਾ ਦੇ (੪)
੩. ਕਿਰਪਾ ਦਾ ਹੱਥ ਯਿਸ਼ੂ ਮੇਰੇ ਤੇ ਵਧਾਇਆ (੨)
ਰੱਖ ਕੇ ਉਮੀਦਾਂ ਤੇਰੇ ਡਰ ਤੇ ਮੈਂ ਆਇਆ (੨)
ਆਤਮਾ ਦਾ ਮੀਂਹ ਯਿਸ਼ੂ ਜੀ (੨)
ਜ਼ੋਰੋ ਜ਼ੋਰ ਵਰਸਾ ਦੇ (੪)
ਮੇਰੇ ਚਾਰ ਚੁਫ਼ੇਰੇ ਯਿਸ਼ੂ ਜੀ (੨)
ਪੈਰੇ ਦੂਤਾਂ ਦੇ ਲਾ ਦੇ (੪)
No comments:
Post a Comment