ਥੱਕ ਗਈ ਮੈਂ ਹਾਰ ਗਈ ਹਾਂ ..
ਆਪਣੇ ਰੋਗ ਤੋਂ ਹਾਰ ਗਈ ਹਾਂ ..
ਹੁਣ ਕਦੇ ਵੀ ਨਾ ਕਿਸੇ ਵੱਲ ਜਾਵਾਂਗੀ (੨)
ਯਿਸ਼ੂ ਜੀ ਤੇਰਾ ਪੱਲਾ ਛੂ ਕੇ ਚੰਗੀ ਹੋ ਜਾਵਾਂਗੀ (੨)
ਤੇਰਾ ਪੱਲਾ ਛੂ ਕੇ .. ਪੱਲਾ ਛੂ ਕੇ .. ਪੱਲਾ ਛੂ ਕੇ .. ਪੱਲਾ .. (੨)
ਯਿਸ਼ੂ ਜੀ ਤੇਰਾ ਪੱਲਾ ਛੂ ਕੇ ਚੰਗੀ ਹੋ ਜਾਵਾਂਗੀ (੨)
੧. ਜਿੱਥੇ ਵੀ ਮੈਨੂੰ ਕਿਸੇ ਨੇ ਖੜਿਆ ..
ਕਿਸੇ ਨੇ ਮੇਰਾ ਰੋਗ ਨਾ ਪੜਿਆ (੨)
ਹੁਣ ਤੇਰੇ ਕੋਲੋਂ ਸ਼ਿਫ਼ਾ ਅੱਜ ਪਾਵਾਂਗੀ (੨)
ਯਿਸ਼ੂ ਜੀ ਤੇਰਾ ਪੱਲਾ ਛੂ ਕੇ ਚੰਗੀ ਹੋ ਜਾਵਾਂਗੀ (੨)
੨. ਵੱਡੇ-ਵੱਡੇ ਤੇਰੇ ਕੰਮ ਨੇ ਯਿਸ਼ੂ ..
ਮੁਰਦੇ ਪਾਉਂਦੇ ਦਮ ਨੇ ਯਿਸ਼ੂ (੨)
ਮੈਂ ਵੀ ਵੱਡੀ ਗਵਾਹੀ ਨਾਲ ਜਾਵਾਂਗੀ (੨)
ਯਿਸ਼ੂ ਜੀ ਤੇਰਾ ਪੱਲਾ ਛੂ ਕੇ ਚੰਗੀ ਹੋ ਜਾਵਾਂਗੀ (੨)
੩. ਵੇਖੇਗਾ ਜ਼ਮਾਨਾ ਮੈਨੂੰ ..
ਸਜਦੇ ਕਰੇਗਾ ਯਿਸ਼ੂ ਤੈਨੂੰ (੨)
ਵੱਡੇ ਰੋਗ ਤੋਂ ਮੈਂ ਅੱਜ ਛੁੱਟ ਜਾਵਾਂਗੀ (੨)
ਯਿਸ਼ੂ ਜੀ ਤੇਰਾ ਪੱਲਾ ਛੂ ਕੇ ਚੰਗੀ ਹੋ ਜਾਵਾਂਗੀ (੨)
No comments:
Post a Comment