ਤੇਰੇ ਹੰਝੂਆਂ ਦੱਸਿਆ ..
ਰਾਜ਼ ਮੁਸਕਾਨਾਂ ਦਾ ..
ਬੜਾ ਕਰਜ਼ਾਈ ਹਾਂ (੨)
ਤੇਰੇ ਅਹਿਸਾਨਾਂ ਦਾ (੨)
੧. ਯਿਸ਼ੂ ਮੈਂ ਭੇਡ ਤੇਰੀ ..
ਤੇਰੇ ਬਿਨ ਕੱਲੀ ਸਾਂ (੨)
ਮੈਂ ਸੁੱਕਾ ਘਾਹ ਖਾ ਕੇ ..
ਜਦੋਂ ਮਰ ਚੱਲੀ ਸਾਂ (੨)
ਤੂੰ ਮੈਨੂੰ ਰਾਹ ਦੱਸਿਆ .. ਹਰੇ ਮੈਦਾਨਾਂ ਦਾ (੨)
ਬੜਾ ਕਰਜ਼ਾਈ ਹਾਂ (੨)
੨. ਮੈਂ ਰਾਹੀ ਭਟਕ ਗਿਆ ਸਾਂ ..
ਤੂੰ ਮੈਨੂੰ ਰਾਹ ਪਾਇਆ (੨)
ਤੂੰ ਇਸ ਮੁਰਦੇ ਅੰਦਰ ..
ਵਚਨ ਦਾ ਸਾਹ ਪਾਇਆ (੨)
ਕਤਲ ਹੋ ਚੱਲਿਆ ਸੀ .. ਮੇਰੇ ਅਰਮਾਨਾਂ ਦਾ (੨)
ਬੜਾ ਕਰਜ਼ਾਈ ਹਾਂ (੨)
੩. ਮੈਂ ਕੀ ਅਤਬਾਰ ਕਰਾਂ ..
ਤੇਰੇ ਬਿਨ ਹੋਰਾਂ ਦਾ (੨)
ਖ਼ੁਲਾਸਾ ਕੀਤਾ ਤੂੰ ..
ਮੇਰੇ ਤੇ ਮੋਹਰਾਂ ਦਾ (੨)
ਘਮੰਡ ਹੁਣ ਚੂਰ ਹੋਇਆ .. ਵੱਡੇ ਵਿਦਵਾਨਾਂ ਦਾ (੨)
ਬੜਾ ਕਰਜ਼ਾਈ ਹਾਂ (੨)